ਇੰਤਜ਼ਾਰ ਦੀਆਂ ਘੜੀਆਂ ਖਤਮ, ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਕੇਜੀਐੱਫ-2

ਮੁੰਬਈ: ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ਕੇਜੀਐੱਫ-2 (KGF-2) ਦਾ ਸਰੋਤਿਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਹੁਣ ਉਨ੍ਹਾਂ ਦੇ ਇੰਤਜ਼ਾਰ ਦੀਆਂ…

ਮੁੰਬਈ: ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ਕੇਜੀਐੱਫ-2 (KGF-2) ਦਾ ਸਰੋਤਿਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਹੁਣ ਉਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਕਿਉਂਕਿ ਕੇਜੀਐੱਫ-2 ਦੀ ਰਿਲੀਜ਼ਿੰਗ ਡੇਟ (Releasing date of KGF-2) ਨੇੜੇ ਆ ਗਈ ਹੈ। ਸਾਊਥ ਸਿਨੇਮਾ (South Cinema) ਦੇ ਸੁਪਰਸਟਾਰ ਯਸ਼ (Superstar Yash) ਦੀ ਫਿਲਮ ‘ਕੇਜੀਐਫ 2’ ਦੀ ਰਿਲੀਜ਼ਿੰਗ ਡੇਟ ਨੂੰ ਕੋਰੋਨਾ ਮਹਾਮਾਰੀ (Corona epidemic) ਕਾਰਣ ਅੱਗੇ ਵਧਾਉਣਾ ਪਿਆ ਸੀ ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਕੋਰੋਨਾ ਮਰੀਜ਼ਾਂ (Corona patients) ਦੀ ਗਿਣਤੀ ਵੱਧਦੀ ਜਾ ਰਹੀ ਸੀ ਅਤੇ ਸੂਬਿਆਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ। ਇਹ ਫਿਲਮ ਪਿਛਲੇ ਸਾਲ 16 ਜੁਲਾਈ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਫਿਲਮ ਦੀ ਰਿਲੀਜ਼ ਡੇਟ (Release date) ਨੂੰ ਅੱਗੇ ਵਧਾਇਆ ਗਿਆ। ਹੁਣ ਯਸ਼ ਆਪਣੀ ਕੇਜੀਐਫ ਦੇ ਦੂਜੇ ਪਾਰਟ ਦੇ ਨਾਲ ਇਸ ਸਾਲ 14 ਅਪ੍ਰੈਲ 2022 ਨੂੰ ਵੱਡੇ ਪਰਦੇ ‘ਤੇ ਦਸਤਕ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਜੇ ਦੱਤ ਨੇ ਫਿਲਮ ਨਾਲ ਜੁੜੀ ਇੱਕ ਨਵੀਂ ਅਪਡੇਟ ਸ਼ੇਅਰ (Share updates) ਕੀਤੀ ਹੈ, ਜਿਸ ਨੂੰ ਜਾਣ ਕੇ ਤੁਸੀਂ ਖੁਸ਼ ਹੋਵੋਗੇ ਅਤੇ ਇਸ ‘ਚ ਦੱਸੀ ਤਰੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰੋਗੇ। Also Read : ਪਾਕਿਸਤਾਨ : ਮਸਜਿਦ ‘ਚ ਆਤਮਘਾਤੀ ਹਮਲਾ, 30 ਲੋਕਾਂ ਦੀ ਮੌਤ 50 ਜ਼ਖਮੀ

 
 
 
 
 
View this post on Instagram
 
 
 
 
 
 
 
 
 
 
 

A post shared by Sanjay Dutt (@duttsanjay)

ਸੰਜੇ ਦੱਤ ਨੇ ਕੇਜੀਐੱਫ-2 ਦਾ ਇੱਕ ਪੋਸਟਰ ਰਿਲੀਜ਼ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਦਾ ਦੂਜਾ ਟ੍ਰੇਲਰ 27 ਮਾਰਚ ਨੂੰ ਰਿਲੀਜ਼ ਹੋਵੇਗਾ। ਪੋਸਟਰ ਵਿੱਚ ਯਸ਼ ਦਾ ਹਮਲਾਵਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਪੋਸਟਰ ‘ਤੇ ਲਿਖਿਆ ਹੈ ਕਿ ‘ਟ੍ਰੇਲਰ 27 ਮਾਰਚ ਸ਼ਾਮ 6:40 ਵਜੇ ਰਿਲੀਜ਼ ਕੀਤਾ ਜਾਵੇਗਾ। ਪੋਸਟਰ ਦੇ ਨਾਲ, ਸੰਜੇ ਦੱਤ ਨੇ ਕੈਪਸ਼ਨ ਵਿੱਚ ਲਿਖਿਆ, ‘ਤੂਫਾਨ ਤੋਂ ਪਹਿਲਾਂ ਹਮੇਸ਼ਾ ਗਰਜ ਹੁੰਦੀ ਹੈ! #KGFCchapter2 ਦਾ ਟ੍ਰੇਲਰ 27 ਮਾਰਚ ਨੂੰ ਰਿਲੀਜ਼ ਹੋਵੇਗਾ। ਵੇਖੋ ਪੋਸਟਰ। ਦੱਸ ਦੇਈਏ ਕਿ ‘ਕੇਜੀਐਫ 2’ ਨੂੰ ਪ੍ਰਸ਼ਾਂਤ ਨੀਲ ਡਾਇਰੈਕਟ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੇਜੀਐੱਫ ਦਾ ਦੂਜਾ ਭਾਗ ਪਹਿਲੇ ਭਾਗ ਨਾਲੋਂ ਜ਼ਿਆਦਾ ਧਮਾਕੇਦਾਰ ਹੋਣ ਜਾ ਰਿਹਾ ਹੈ। ਇਸ ਵਾਰ ਫਿਲਮ ‘ਚ ਯਸ਼ ਦੇ ਨਾਲ ਸੰਜੇ ਦੱਤ ਅਤੇ ਰਵੀਨਾ ਟੰਡਨ ਵੀ ਨਜ਼ਰ ਆਉਣਗੇ। ਇਸ ‘ਚ ਸੰਜੇ ਦੱਤ ਅਧੀਰਾ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਕੇਜੀਐੱਫ-2 ਦੇ ਟੀਜ਼ਰ ਨੂੰ ਯੂਟਿਊਬ ‘ਤੇ ਹੁਣ ਤੱਕ 240 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਫਿਲਮ 14 ਅਪ੍ਰੈਲ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *