ਨਵੀਂ ਦਿੱਲੀ- ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਤੋਂ ਬਾਲੀਵੁੱਡ ਅਤੇ ਟੀਵੀ ਸੈਲੇਬਸ ਵੀ ਬਚ ਨਹੀਂ ਸਕੇ ਹਨ, ਉੱਥੇ ਹੀ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਹੈ, ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਇਹ ਪੋਸਟ ਆਉਂਦੇ ਹੀ ਪ੍ਰਸ਼ੰਸਕ ਕਾਜੋਲ ਨੂੰ ਆਪਣਾ ਖਿਆਲ ਰੱਖਣ ਅਤੇ ਜਲਦੀ ਠੀਕ ਹੋਣ ਦੀ ਪ੍ਰਰਾਥਨਾ ਕਰ ਰਹੇ ਹਨ।
Also Read: ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਰੋੜਾਂ ਦਾ ਸਾਮਾਨ ਜ਼ਬਤ: CEO
View this post on Instagram
ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੀ ਬੇਟੀ ਨਿਆਸਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਦਿੱਤੀ ਹੈ। ਕਾਜੋਲ ਨੇ ਲਿਖਿਆ, ‘ਮੈਂ ਕੋਰੋਨਾ ਪਾਜ਼ੇਟਿਵ ਹੋ ਗਈ ਹਾਂ। ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਰੂਡੋਲਫ ਵਾਂਗ ਮੇਰੀ ਨੱਕ ਨੂੰ ਦੇਖੇ, ਇਸ ਲਈ ਆਓ ਦੁਨੀਆਂ ਦੀ ਸਭ ਤੋਂ ਪਿਆਰੀ ਮੁਸਕਰਾਹਟ ਵੇਖੀਏ। ਪੋਸਟ ‘ਚ ਕਾਜੋਲ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਿਆਸਾ ਨੂੰ ਬਹੁਤ ਮਿਸ ਕਰ ਰਹੀ ਹੈ।
Also Read: ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2.34 ਲੱਖ ਤੋਂ ਵਧੇਰੇ ਮਾਮਲੇ, 893 ਲੋਕਾਂ ਦੀ ਮੌਤ
ਕਾਜੋਲ ਦੀ ਇਸ ਪੋਸਟ ‘ਤੇ ਹਰ ਕੋਈ ਉਸ ਦੇ ਠੀਕ ਹੋਣ ਦੀ ਦੁਆ ਕਰ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਕਾਜੋਲ ਦੀ ਬੇਟੀ ਨਿਆਸਾ ਨੂੰ ਸਟਨਿੰਗ ਦੱਸਿਆ ਹੈ। ਤਸਵੀਰ ਵਿੱਚ, ਨਿਆਸਾ ਆਪਣੇ ਹੱਥ ਵਿੱਚ ਮਹਿੰਦੀ ਲਾਏ ਆਪਣੀ ਅੰਗੂਠੀ ਨੂੰ ਫਲਾਂਟ ਕਰਦੇ ਹੋਏ ਅਸਲ ਵਿੱਚ ਸੁੰਦਰ ਲੱਗ ਰਹੀ ਹੈ। ਦੱਸ ਦੇਈਏ ਕਿ ਕਾਜੋਲ ਆਪਣੀ ਬੇਟੀ ਨਿਆਸਾ ਨਾਲ ਸਿੰਗਾਪੁਰ ‘ਚ ਸੀ। ਨਿਆਸਾ ਦੀ ਪੜ੍ਹਾਈ ਕਾਰਨ ਕਾਜੋਲ ਉਸ ਦੇ ਕੋਲ ਹੀ ਰਹਿੰਦੀ ਸੀ। ਹਾਲਾਂਕਿ ਇਸ ਦੌਰਾਨ ਕਾਜੋਲ ਨੂੰ ਕਈ ਵਾਰ ਮੁੰਬਈ ‘ਚ ਵੀ ਸਪਾਟ ਕੀਤਾ ਗਿਆ ਹੈ।
Also Read: 4 ਦਿਨ ਤੱਕ ਇਨ੍ਹਾਂ ਸੂਬਿਆਂ ‘ਚ ਹੋਵੇਗੀ ਬਰਫਬਾਰੀ, ਜਾਣੋ ਮੌਸਮ ਦਾ ਤਾਜ਼ਾ ਹਾਲ
ਕੋਰੋਨਾ ਦੀ ਲਪੇਟ ‘ਚ ਕਾਜੋਲ ਤੋਂ ਪਹਿਲਾਂ ਬਾਲੀਵੁੱਡ ਅਤੇ ਟੀਵੀ ਦੇ ਕਈ ਕਲਾਕਾਰ ਆ ਚੁੱਕੇ ਹਨ। ਜਾਨ ਅਬ੍ਰਾਹਮ, ਮ੍ਰਿਣਾਲ ਠਾਕੁਰ, ਏਕਤਾ ਕਪੂਰ, ਨਕੁਲ ਮਹਿਤਾ, ਨੋਰਾ ਫਤੇਹੀ, ਕਰੀਨਾ ਕਪੂਰ ਖਾਨ, ਅੰਮ੍ਰਿਤਾ ਅਰੋੜਾ, ਅਰਜੁਨ ਕਪੂਰ ਸਮੇਤ ਕਈ ਕਲਾਕਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।



