ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਬਣੇ ਮਾਤਾ-ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ

ਨਵੀਂ ਦਿੱਲੀ: ਪ੍ਰਿਅੰਕਾ ਚੋਪੜਾ (Priyanka Chopra) ਅਤੇ ਨਿੱਕ ਜੋਨਸ (Nick Jones) ਮਾਤਾ-ਪਿਤਾ ਬਣ ਗਏ ਹਨ। ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਸਰੋਗੇਸੀ (Priyanka Chopra Surrogacy) ਰਾਹੀਂ ਮਾਂ…

ਨਵੀਂ ਦਿੱਲੀ: ਪ੍ਰਿਅੰਕਾ ਚੋਪੜਾ (Priyanka Chopra) ਅਤੇ ਨਿੱਕ ਜੋਨਸ (Nick Jones) ਮਾਤਾ-ਪਿਤਾ ਬਣ ਗਏ ਹਨ। ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਸਰੋਗੇਸੀ (Priyanka Chopra Surrogacy) ਰਾਹੀਂ ਮਾਂ ਬਣੀ ਹੈ। ਜ਼ਿਕਰਯੋਗ ਹੈ ਕਿ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ (Social media handle) ‘ਤੇ ਦੋਨਾਂ ਨੇ ਇਹ ਐਲਾਨ ਕੀਤਾ ਕਿ ਉਹ ਮਾਤਾ-ਪਿਤਾ ਬਣ ਗਏ ਹਨ। ਜਿਵੇਂ ਇਹ ਖਬਰ ਸਾਹਮਣੇ ਆਈ ਪ੍ਰਿਯੰਕਾ ਅਤੇ ਨਿਕ ਨੂੰ ਸੋਸ਼ਲ ਮੀਡੀਆ (Social Media) ‘ਤੇ ਤਾਬੜਤੋੜ ਵਧਾਈਆਂ ਮਿਲ ਰਹੀਆਂ ਹਨ। ਆਪਣੀ ਲੇਟੈਸਟ ਪੋਸਟ (Latest Post) ਵਿਚ ਨੰਨ੍ਹੇ ਮਹਿਮਾਨ ਦੇ ਆਉਣ ਦੀ ਖੁਸ਼ੀ ਸ਼ੇਅਰ ਕਰਨ ਦੇ ਨਾਲ-ਨਾਲ ਫੈਂਸ ਨੂੰ ਇਕ ਖਾਸ ਅਪੀਲ ਵੀ ਕੀਤੀ ਹੈ। Also Read : PM ਮੋਦੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ DM ਨਾਲ ਕਰਨਗੇ ਗੱਲਬਾਤ

 
 
 
 
 
View this post on Instagram
 
 
 
 
 
 
 
 
 
 
 

A post shared by Priyanka (@priyankachopra)

ਪ੍ਰਿਯੰਕਾ ਅਤੇ ਨਿਕ ਦੋਹਾਂ ਨੇ ਆਹਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਸਾਡੇ ਘਰ ਸਰੋਗੇਸੀ ਰਾਹੀਂ ਇਕ ਨੰਨ੍ਹਾ ਮਹਿਮਾਨ ਆਇਆ ਹੈ। ਅਸੀਂ ਸਾਰਿਆਂ ਨੂੰ ਸਨਮਾਨ ਦੇ ਨਾਲ ਬੇਨਤੀ ਕਰਦੇ ਹਾਂ ਕਿ ਇਸ ਸਪੈਸ਼ਲ ਮੌਕੇ ‘ਤੇ ਸਾਨੂੰ ਪ੍ਰਾਈਵੇਸੀ ਦਿਓ ਕਿਉਂਕਿ ਅਸੀਂ ਪਰਿਵਾਰ ‘ਤੇ ਫੋਕਸ ਕਰਨਾ ਹੈ। ਬਹੁਤ-ਬਹੁਤ ਧੰਨਵਾਦ।

Nick Jonas and Priyanka Chopra welcome first baby via surrogate
ਪ੍ਰਿਯੰਕਾ ਅਤੇ ਨਿਕ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਤਾਬੜਤੋੜ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਕਈ ਫੈਂਸ ਦੇ ਨਾਲ-ਨਾਲ ਉਨ੍ਹਾਂ ਨੂੰ ਸੈਲੀਬ੍ਰਿਟੀਜ਼ ਵੀ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਕਾਫੀ ਦਿਨਾਂ ਤੋਂ ਹੀ ਪ੍ਰਿਯੰਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾਵਾਂ ਸਨ। ਪ੍ਰਿਯੰਕਾ ਨੇ ਵੀ ਇਕ ਇੰਟਰਵਿਊ ਵਿਚ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਅਤੇ ਨਿਕ ਫੈਮਿਲੀ ਪਲਾਨਿੰਗ ਨੂੰ ਲੈ ਕੇ ਕਾਫੀ ਸੀਰੀਅਸ ਹਨ।

Leave a Reply

Your email address will not be published. Required fields are marked *