ਪਾਕਿ ‘ਚ ਜਨਾਜ਼ੇ ਦੀ ਨਮਾਜ਼ ‘ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, 8 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਜਨਾਜ਼ੇ ਦੌਰਾਨ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਸਥਾਨਕ…

ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਜਨਾਜ਼ੇ ਦੌਰਾਨ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਸਥਾਨਕ ਨਿਊਜ਼ ਚੈਨਲਾਂ ਮੁਤਾਬਕ ਦੋ ਗੁੱਟਾਂ ਦੇ ਲੋਕਾਂ ਵਿਚਾਲੇ ਜਨਾਜ਼ੇ ਦੀ ਨਮਾਜ਼ ਦੌਰਾਨ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਗੋਲੀਆਂ ਚੱਲੀਆਂ। ਜ਼ਖਮੀ ਹੋਏ ਸਾਰੇ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਕੈਬਨਿਟ ਨਾਲ ਮੀਟਿੰਗ ਅੱਜ, ਅਹਿਮ ਮੁੱਦਿਆਂ ‘ਤੇ ਹੋਵੇਗਾ ਵਿਚਾਰ-ਵਟਾਂਦਰਾ

ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਕੈਂਪ ਦੇ ਰਾਸਤੇ ਨੂੰ ਲੈ ਕੇ ਇਕ ਵਿਵਾਦ ਹੋਇਆ ਸੀ। ਇਸ ਵਿਚ ਮਹਿਲਾ ਸਣੇ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਦੱਸਿਆ ਸੀ ਕਿ ਘਟਨਾ ਕੋਹਾਟ ਦੇ ਗਮਕੋਲ ਅਸਥਾਈ ਕੈਂਪ ਵਿਚ ਉਦੋਂ ਹੋਈ ਜਦੋਂ ਕੈਂਪ ਦੇ ਰਸਤੇ ਨੂੰ ਲੈਕੇ ਰਿਸ਼ਤੇ ਦੇ ਦੋ ਭਰਾਵਾਂ ਦੇ ਪਰਿਵਾਰ ਵਿਚ ਵਿਵਾਦ ਹੋ ਗਿਆ।

ਪੜੋ ਹੋਰ ਖਬਰਾਂ: …ਤਾਂ ਵਿਰਾਟ ਕੋਹਲੀ ਨੇ ਵਧੇਰੇ ‘ਵਰਕਲੋਡ’ ਕਾਰਨ ਛੱਡੀ ਕਪਤਾਨੀ, ਟਵਿੱਟਰ ‘ਤੇ ਸ਼ੇਅਰ ਕੀਤਾ ਲੈਟਰ

Leave a Reply

Your email address will not be published. Required fields are marked *