ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਦਾਖਲ

ਮੁੰਬਈ : ਕਰੋਨਾ ਦਾ ਪੂਰੇ ਦੇਸ਼ ਵਿਚ ਕਹਿਰ ਜਾਰੀ ਹੈ। ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸੈਲੇਬਸ ਇਕ ਤੋਂ ਬਾਅਦ ਇਕ ਕਰੋਨਾ ਦੀ ਲਪੇਟ ਵਿਚ ਆ…

ਮੁੰਬਈ : ਕਰੋਨਾ ਦਾ ਪੂਰੇ ਦੇਸ਼ ਵਿਚ ਕਹਿਰ ਜਾਰੀ ਹੈ। ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸੈਲੇਬਸ ਇਕ ਤੋਂ ਬਾਅਦ ਇਕ ਕਰੋਨਾ ਦੀ ਲਪੇਟ ਵਿਚ ਆ ਰਹੇ ਹਨ। ਹੁਣ ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰੇਮ ਚੋਪੜਾ (Prem Chopra) ਅਤੇ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਪਾਜ਼ੀਟਿਵ (Corona Positive) ਪਾਏ ਗਏ ਹਨ। ਉਨ੍ਹਾਂ ਨੂੰ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Also Read : ਦਿੱਲੀ ਦੇ CM ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਹਸਪਤਾਲ ‘ਚ ਜੇਰੇ ਇਲਾਜ
ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। ਦੋਵਾਂ ਦਾ ਇਲਾਜ ਡਾ.ਜਲੀਲ ਪਾਰਕਰ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਨੇ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਲਿਆ ਹੈ ਅਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ 86 ਸਾਲਾ ਪ੍ਰੇਮ ਚੋਪੜਾ ਦਾ ਸਰੀਰ ਇਲਾਜ ਨੂੰ ਲੈ ਕੇ ਕਾਫੀ ਸਕਾਰਾਤਮਕ ਫੀਡਬੈਕ ਦੇ ਰਹੇ ਹਨ। ਸਿਹਤ ‘ਚ ਸੁਧਾਰ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਕ-ਦੋ ਦਿਨਾਂ ‘ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

Also Read : ਪਟਿਆਲਾ ਦੇ ਮੈਡੀਕਲ ਕਾਲਜ ‘ਚ ਕੋਰੋਨਾ ਦਾ ਬਲਾਸਟ, ਮਿਲੇ 100 ਤੋਂ ਵਧੇਰੇ ਵਿਦਿਆਰਥੀ ਪਾਜ਼ੀਟਿਵ

ਜੌਨ ਅਤੇ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਸੰਕਰਮਿਤ  

ਪ੍ਰੇਮ ਚੋਪੜਾ (Prem Chopra) ਤੋਂ ਪਹਿਲਾਂ ਬਾਲੀਵੁੱਡ ਦੇ ਹੈਂਡਸਮ ਐਕਟਰ ਜਾਨ ਅਬ੍ਰਾਹਮ (John Abraham) ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸੀ। ਜਾਨ ਅਬ੍ਰਾਹਮ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਅਤੇ ਆਪਣੀ ਪਤਨੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।ਜੌਨ ਨੇ ਆਪਣੀ ਪੋਸਟ ਵਿੱਚ ਲਿਖਿਆ ਮੈਂ 3 ਦਿਨ ਪਹਿਲਾਂ ਇੱਕ ਵਿਅਕਤੀ ਨੂੰ ਮਿਲਿਆ, ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸਨੂੰ ਕੋਰੋਨਾ ਹੈ। ਪ੍ਰਿਆ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਅਸੀਂ ਘਰ ਵਿੱਚ ਕੁਆਰੰਟੀਨ ਹੋ ਗਏ ਹਾਂ ਅਤੇ ਕਿਸੇ ਦੇ ਸੰਪਰਕ ਵਿੱਚ ਨਹੀਂ ਆਏ ਹਾਂ। ਅਸੀਂ ਦੋਵਾਂ ਨੂੰ ਵੈਕਸੀਨ ਮਿਲ ਗਈ ਹੈ। ਕਿਰਪਾ ਕਰਕੇ ਸਾਰੇ ਤੰਦਰੁਸਤ ਰਹੋ ਅਤੇ ਮਾਸਕ ਪਹਿਨੋ।ਹਰ ਗੁਜ਼ਰਦੇ ਦਿਨ ਦੇ ਨਾਲ ਕੋਰੋਨਾ ਦੇ ਅੰਕੜੇ ਵਧਦੇ ਜਾ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ

Leave a Reply

Your email address will not be published. Required fields are marked *