ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਨਵੇਲ ਦੇ ਫਾਰਮ ਹਾਊਸ ‘ਤੇ ਸੱਪ ਨੇ ਡੰਗ ਲਿਆ। ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖਾਨ ਨੂੰ ਬਿਨਾਂ ਜ਼ਹਿਰ ਵਾਲੇ ਸੱਪ ਨੇ ਡੰਗਿਆ ਹੈ। ਜਿਸ ਕਾਰਨ ਇਸ ਦਾ ਦਬੰਗ ਖਾਨ ‘ਤੇ ਜ਼ਿਆਦਾ ਅਸਰ ਨਹੀਂ ਹੋਇਆ ਹੈ। ਸੱਪ ਦੇ ਡੰਗਣ ਤੋਂ ਬਾਅਦ ਸਲਮਾਨ ਖਾਨ (Salman Khan) ਨੂੰ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ MGM (Mahatma Gandhi Mission) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
Also Read : ਬਿਹਾਰ ਦੇ ਮੁਜ਼ੱਫਰਪੁਰ ‘ਚ ਨੂਡਲਜ਼ ਫੈਕਟਰੀ ‘ਚ ਧਮਾਕਾ, 6 ਦੀ ਮੌਤ
ਜ਼ਿਕਰਯੋਗ ਹੈ ਕਿ ਹੁਣ ਸਲਮਾਨ ਖਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਫਿਲਹਾਲ ਸਲਮਾਨ ਖਾਨ ਆਪਣੇ ਫਾਰਮ ਹਾਊਸ ‘ਤੇ ਹਨ।ਇਸ ਖਬਰ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।



