ਚੰਡੀਗੜ੍ਹ : ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਵੱਲੋਂ ਭਲਕੇ ਪੰਜਾਬ ਦੇ ਲੋਕਾਂ ਨੂੰ ਖਾਸ ਤੋਹਫਾ ਦਿੱਤਾ ਜਾਵੇਗਾ।ਹਰ ਸਾਲ ਦੀ ਤਰ੍ਹਾਂ ਦਿਲਜੀਤ ਦੋਸਾਂਝ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੀ ਸੰਗਤ ਨੂੰ ਧਾਰਮਿਕ ਗੀਤ ਸਮਰਪਿਤ ਕਰਨਗੇ।ਦੱਸ ਦਈਏ ਕਿ ਉਨਾਂ ਵੱਲੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਗਾਏ ਗਏ ਹਨ ਜਿਵੇਂ ਕਿ ‘ਆਰ ਨਾਨਕ ਪਾਰ ਨਾਨਕ’,ਨਾਨਕ ਅਦਿ ਜੁਗਾਦਿ ਜੀਓ,ਪੈਗੰਬਰ। ਦਿਲਜੀਤ ਦੋਸਾਂਝ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਲੋਕਾਂ ਦੇ ਦਿਲ ਵਿਚ ਅਲੱਗ ਹੀ ਥਾਂ ਬਣਾ ਲਈ ਹੈ।
Also Read : ਸੁਪਰੀਮ ਕੋਰਟ ਦੇ ਵਰਕ ਫਰਾਮ ਹੋਮ ਦੇ ਸੁਝਾਅ ‘ਤੇ ਕੇਂਦਰ ਨੇ ਦਿੱਤਾ ਇਹ ਜਵਾਬ
ਜ਼ਿਕਰਯੋਗ ਹੈ ਕਿ ਇਸ ਗੀਤ ਦੀ ਜਾਣਕਾਰੀ ਦਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।ਇਹ ਗੀਤ ਨੂੰ ਹਰਨਮਨਜੀਤ ਸਿੰਘ ਨੇ ਲਿ ਖਿਆ ਹੈ ਅਤੇ ਗੁਰਮੋਹ ਨੇ ਆਪਣਾ ਮਿਊਜ਼ਿਕ ਦਿੱਤਾ ਹੈ।ਇਸ ਗੀਤ ਦਾ ਸਿਰਲੇਖ ਹੈ ‘ਧਿਆਨ ਧਰ ਮਹਿਸੂਸ ਕਰ’।ਦੱਸਣਯੋਗ ਹੈ ਕਿ ਭਲਕੇ ਯਾਨੀ 18 ਨਵੰਬਰ ਨੂੰ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।




