ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਰਮਿਲਾ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਦੇ ਰਾਹੀਂ ਦਿੱਤੀ ਹੈ।
Also Read: ‘ਪੰਜਾਬੀਆਂ ਨੂੰ ਦੀਵਾਲੀ ਮੌਕੇ ਮਿਲੇਗਾ ਵੱਡਾ ਗਿਫਟ’, ਮੁੱਖ ਮੰਤਰੀ ਚੰਨੀ ਨੇ ਜਾਰੀ ਕੀਤੀ ਵੀਡੀਓ
ਉਰਮਿਲਾ ਮਾਤੋਂਡਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਮੈਂ ਠੀਕ ਤੇ ਫਿਲਹਾਲ ਖੁਦ ਨੂੰ ਹੋਮ ਕੁਆਰੰਟਾਈਨ ਵਿਚ ਆਈਸੋਲੇਟ ਕਰ ਲਿਆ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ ਉਹ ਸਾਰੇ ਤੁਰੰਤ ਆਪਣਾ ਟੈਸਟ ਕਰਵਾ ਲੈਣ। ਨਾਲ ਹੀ ਸਾਰਿਆਂ ਨੂੰ ਮੇਰੀ ਇਹ ਵੀ ਅਪੀਲ ਹੈ ਕਿ ਦੀਵਾਲੀ ਦੇ ਖਾਸ ਮੌਕੇ ਉੱਤੇ ਸਾਰੇ ਆਪਣਾ ਬੇਹੱਦ ਖਿਆਲ ਰੱਖਣ।
Also Read: ਪੰਜਾਬ ‘ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ‘ਤੇ ਲਾਈ ਗਈ ਪਾਬੰਦੀ, ਗਾਈਡਲਾਈਨਜ਼ ਜਾਰੀ



