ਵਾਸ਼ਿੰਗਟਨ : ਅਮਰੀਕਾ (America) ‘ਚ ਅੱਜ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਜਹਾਜ਼ ਹਾਦਸੇ (Plane crash) ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਅਮਰੀਕਾ ਦੇ ਲੇਕ ਤੋਹੇ ਇਲਾਕੇ ਵਿਚ ਇਕ ਗੋਲਫ ਕੋਰਸ ਨੇੜੇ ਵਾਪਰਿਆ ਹੈ।
Read this- ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ
ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨੇਵਾਦਾ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਦੱਸਿਆ ਕਿ ਬੰਬਾਰਡੀਅਰ ਸੀ.ਐੱਲ 600 ਜਹਾਜ਼ ਨੇਵਾਦਾ ਨਾਲ ਲੱਗਦੇ ਉੱਤਰੀ ਕੈਲੀਫੋਰਨੀਆ ਦੀ ਸਰਹੱਦ ਨੇੜੇ ਟ੍ਰਕੀ ਵਿਚ ਪੋਂਡੇਸੋਰਾ ਗੋਲਫ ਕੋਰਸ ਨੇੜੇ ਸੰਘਣੇ ਜੰਗਲ ਖੇਤਰ ਵਿਚ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
ਅੱਗ ਨੂੰ ਤੁਰੰਤ ਬੁਝਾ ਦਿੱਤਾ ਗਿਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਦੋ ਜਾਂਚਕਰਤਾ ਹਾਦਸੇ ਦੀ ਜਾਂਚ ਕਰ ਰਹੇ ਹਨ। ਉਸ ਨੇ ਦੱਸਿਆ ਕਿ (Plane crash) ਜਹਾਜ਼ ਨੇ ਇਡਾਹੋ ਦੇ ਕਾਉਰ ਡੀ ਅਲੇਨੇ ਤੋਂ ਉਡਾਣ ਭਰੀ ਸੀ।
Read this- ਮੁੜ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉੱਠੀ ਮੰਗ, ਕੈਪਟਨ ਦੀ PM ਮੋਦੀ ਨੂੰ ਅਪੀਲ





