ਮੁੰਬਈ: ਬਾਲੀਵੁੱਡ ਐਕਟਰਸ ਸ਼ਰਲਿਨ ਚੋਪੜਾ ਨੇ ਹਾਲ ਹੀ ਵਿੱਚ ਰਾਜ ਕੁੰਦਰਾ ਅਤੇ ਸ਼ਿਪਲ ਸ਼ੈੱਟੀ ਉੱਤੇ ਸੈਕਸੂਅਲ ਹੈਰਾਸਮੈਂਟ ਦਾ ਮੁਕੱਦਮਾ ਦਰਜ ਕਰਾਇਆ ਹੈ। ਨਾਲ ਹੀ ਧੋਖਾਧੜੀ ਕਰਨ ਦਾ ਵੀ ਦੋਸ਼ ਲਗਾਇਆ ਹੈ। ਹੁਣ ਇਸ ਮਾਮਲੇ ਵਿੱਚ ਸ਼ਿਲਪਾ ਅਤੇ ਰਾਜ ਵਲੋਂ ਰਿਐਕਸ਼ਨ ਆ ਗਿਆ ਹੈ। ਕਪਲ ਨੇ ਹੁਣ ਸ਼ਾਰਲਿਨ ਚੋਪੜਾ ‘ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਸ਼ਿਪਲਾ ਅਤੇ ਰਾਜ ਨੇ ਸ਼ਰਲਿਨ ‘ਤੇ 50 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਨਾਲ ਹੀ ਕਪਲ ਨੇ ਸ਼ਰਲਿਨ ਵਲੋਂ ਲਾਏ ਦੋਸ਼ਾਂ ਨੂੰ ਮਨਘੜਤ ਤੇ ਝੂਠਾ ਦੱਸਿਆ ਹੈ।
Also Read: ਪੰਜਾਬ ‘ਚ BSF ਦੀ ਤਾਇਨਾਤੀ: ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਲਈ ਲਿਖੀ ਚਿੱਠੀ
ਸ਼ਿਲਪਾ-ਰਾਜ ਨੇ ਸ਼ਰਲਿਨ ਦੇ ਖਿਲਾਫ ਲਿਆ ਐਕਸ਼ਨ
ਕੁਝ ਦਿਨ ਪਹਿਲਾਂ ਹੀ ਸ਼ਰਲਿਨ ਚੋਪਰਾ ਨੇ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਉੱਤੇ ਸਰੀਰਕ ਤੇ ਮਾਨਸਿਕ ਰੂਪ ਨਾਲ ਉਨ੍ਹਾਂ ਨੂੰ ਹੈਰਾਸ ਕਰਨ ਦੋਸ਼ ਲਗਾਇਆ ਸੀ ਤੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਹੁਣ ਸ਼ਿਲਪਾ ਤੇ ਰਾਜ ਦੇ ਲਾਇਰ ਨੇ ਸ਼ਰਲਿਨ ਉੱਤੇ 50 ਕਰੋੜ ਦਾ ਮਾਣਹਾਨੀ ਕੇਸ ਕੀਤਾ ਹੈ। ਕਪਲ ਦੇ ਲਾਇਰ ਨੇ ਆਫੀਸ਼ਿਅਲ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸ਼ਰਲਿਨ ਚੋਪੜਾ ਵਲੋਂ ਸਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਉੱਤੇ ਜਿੰਨੇ ਵੀ ਦੋਸ਼ ਲਾਏ ਗਏ ਹਨ, ਉਹ ਝੂਠੇ, ਫਰਜ਼ੀ ਤੇ ਬੇਬੁਨਿਆਦ ਹਨ। ਇਸ ਦਾ ਕੋਈ ਸਬੂਤ ਨਹੀਂ ਹੈ।
Also Read: ਸੁਖਪਾਲ ਖਹਿਰਾ ਦਾ ਅਸਤੀਫਾ ਪੰਜਾਬ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਮਨਜ਼ੂਰ
ਰਾਜ ਕੁੰਦਰਾ ਉੱਤੇ ਸ਼ਰਲਿਨ ਨੇ ਲਾਇਆ ਸੀ ਦੋਸ਼
ਇਸ ਤੋਂ ਪਹਿਲਾਂ ਸ਼ਰਲਿਨ ਚੋਪੜਾ ਨੇ ਪੋਰਨ ਰੇਕੇਟ ਵਿਚ ਰਾਜ ਕੁੰਦਰਾ ਦੇ ਖਿਲਾਫ ਸਟੇਟਮੈਂਟ ਰਿਕਾਰਡ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਰਾਜ ਕੁੰਦਰਾ ਤੇ ਉਨ੍ਹਾਂ ਦੇ ਕ੍ਰਿਏਟਿਵ ਡਾਈਰੈਕਟਰ ਨੇ ਮੋਬਾਇਲ ਐਪ ਹਾਟਸ਼ਾਟਸ ਦੇ ਲਈ ਉਨ੍ਹਾਂ ਤੋਂ ਸ਼ੂਟ ਕਰਾਉਣ ਦੇ ਪਿੱਛੇ ਪਏ ਸਨ। ਸ਼ਰਲਿਨ ਨੇ ਡਿਟੇਲਸ ਸਟੇਟਮੈਂਟ ਜਾਰੀ ਕੀਤਾ ਸੀ ਜੋ ਇਸ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਫਾਈਲ ਕੀਤੀ ਗਈ ਚਾਰਜਸ਼ੀਟ ਦਾ ਅਹਿਮ ਹਿੱਸਾ ਸੀ।
Also Read: ਜਗਰਾਓਂ ‘ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ
2 ਮਹੀਨੇ ਰਾਜ ਕੁੰਦਰਾ ਨੇ ਜੇਲ ਵਿਚ ਕੱਢੇ
ਉਥੇ ਹੀ ਰਾਜ ਕੁੰਦਰਾ ਦੀ ਗੱਲ ਕਰੀਏ ਤਾਂ ਪੋਰਨੋਗ੍ਰਾਫੀ ਕੇਸ ਵਿਚ ਉਨ੍ਹਾਂ ਨੂੰ ਪੂਰੇ 2 ਮਹੀਨੇ ਜੇਲ ਵਿਚ ਬਿਤਾਉਣੇ ਪਏ ਸਨ। ਐਕਟਰ 21 ਸਤੰਬਰ 2021 ਨੂੰ ਜੇਲ ਤੋਂ ਬਾਹਰ ਨਿਕਲੇ ਸਨ। ਪੋਰਨੋਗ੍ਰਾਫੀ ਕੇਸ ਵਿਚ ਰਾਜ ਦੇ ਫੰਸਣ ਤੋਂ ਬਾਅਦ ਉਨ੍ਹਾਂ ਦੀ ਵਾਈਫ ਸ਼ਿਲਪਾ ਸ਼ੈੱਟੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਭਿਨੇਤਰੀ ਨੇ ਕੁਝ ਸਮੇਂ ਦੇ ਲਈ ਕੰਮ ਤੋਂ ਬ੍ਰੇਕ ਵੀ ਲੈ ਲਿਆ ਸੀ। ਪਰ ਉਨ੍ਹਾਂ ਨੇ ਹੌਂਸਲਾ ਬਣਾਏ ਰੱਖਿਆ ਤੇ ਆਪਣੇ ਪਰਸਨਲ-ਪ੍ਰੋਫੈਸ਼ਨਲ ਫਰੰਟ ਉੱਤੇ ਸਹੀ ਤਾਲਮੇਲ ਬਿਠਾ ਪਾਉਣ ਵਿਚ ਸਫਲ ਰਹੀ।



