ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਆਏ ਦਿਨ ਸੁੱਰਖਿਆਂ ‘ਚ ਰਹਿੰਦੇ ਹਨ ਕਿਉਂਕਿ ਲਗਭਗ ਹਰ ਦੂਜੇ ਹਫ਼ਤੇ ਇੱਕ ਨਵੀਂ ਫਿਲਮ ਪ੍ਰੋਜੈਕਟ ਜਾਂ ਵੈਬ ਸੀਰੀਜ਼ ਦਾ ਐਲਾਨ ਕੀਤਾ ਜਾਂਦਾ ਹੈ, ਅਤੇ ਇਸ ਬਾਰ ਗੱਲ ਕਰ ਰਹੇ ਹਾਂ ਨਵੀਂ ਵੈਬ ਸੀਰੀਜ਼ ਦਾ ਜਿਸਦਾ ਨਾਮ ਹੈ ‘ਹੈਡਲਾਈਨ’। ਇਸ ਸੀਰੀਜ਼ ਵਿਚ ਅਮਨ ਸੂਤਧਰ, ਯੋਗੇਸ਼ ਗੁਰਨਾ, ਸੋਨਾ ਰਾਜਪੂਤ, ਰਵਿੰਦਰ ਮੰਡ, ਪਰਮਵੀਰ ਸਿੰਘ, ਰਾਜ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ। ‘ਨੀਧੀ ਸਿੰਘ’ ਅਭਿਨੇਤਾ ਅਮਨ ਸੂਤਧਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
Also Read : 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਖੁੱਲ੍ਹਾ
ਅਮਨ ਸੂਤਧਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੈਬ ਸੀਰੀਜ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਜੇਕਰ ਪੋਸਟਰ ਦੀ ਗੱਲ ਕਰੀਏ ਤਾਂ ਉਸ ਵਿਚ ਲਿਖਿਆ ਹੈ ਕਿ ‘ਜਿਹੜੇ ਬੰਦੇ ਨੇ,ਓਹੀ ਜਾਣਦੇ ਨੇ’।ਇਸ ਪੋਸਟਰ ਵਿਚ ਇੱਕ ਜਿਪਸੀ ਅਤੇ ਸਕੂਟਰ ਖੜਾ ਹੈ ਅਤੇ ਉਸਦੇ ਕੋਲ ਇਕ ਟੌਲ ਬੈਗ ਵੀ ਰੱਖਿਆ ਹੈ ਇਸਦੇ ਨਾਲ ਹੀ ਸੰਗਰੂਰ ਦਾ ਬੋਰਡ ਵੀ ਵੇਖੋਗੇ। ਪੋਸਟਰ ਦੇਖਣ ‘ਚ ਲੱਗ ਰਿਹਾ ਹੈ ਇਸ ਵੈਬ ਸੀਰੀਜ਼ ‘ਚ ਐਕਸ਼ਨ ਅਤੇ ਡਰਾਮਾ ਭਰਪੂਰ ਦੇਖਣ ਨੂੰ ਮਿਲੇਗਾ।
Also Read : ਮੁੱਖ ਮੰਤਰੀ ਦਾ ਵੱਖਰਾ ਅੰਦਾਜ, ਸਟੇਜ਼ ‘ਤੇ ਵਿਦਿਆਰਥੀਆਂ ਨਾਲ ਪਾਇਆ ਭੰਗੜਾ
ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਹ ਆਉਣ ਵਾਲੀ ਵੈਬ ਸੀਰੀਜ਼ ‘ਹੈਡਲਾਈਨ’ ਬੱਬੂ ਰੋਗਲਾ ਦੁਆਰਾ ਲਿਖੀ ਅਤੇ ਹੈਰੀ ਸਿੰਘ ਦੁਆਰਾ ਨਿਰਮਿਤ ਕੀਤੀ ਗਈ ਹੈ। ਵੈਬ ਸੀਰੀਜ਼ ਦੀ ਰਿਲੀਜ਼ ਦੀ ਤਾਰੀਖ ਅਜੇ ਘੋਸ਼ਿਤ ਨਹੀਂ ਕੀਤੀ ਗਈ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੋਸਟਰ ਵਿੱਚ ਲਿਖੇ ਅਨੁਸਾਰ ਜਲਦੀ ਹੀ ਇਸਨੂੰ ਰਿਲੀਜ਼ ਕੀਤਾ ਜਾਵੇਗਾ।



