ਪੱਥਰ ਵਿਚ ਤਬਦੀਲ ਹੋ ਰਹੀ ਪੰਜ ਮਹੀਨਿਆਂ ਦੀ ਬੱਚੀ, ਜਾਣੋ ਵਜ੍ਹਾ

ਲੰਦਨ: ਦੇਸ਼ ਹੀ ਨਹੀਂ ਹੁਣ ਵਿਦੇਸ਼ ਵਿਚ ਹੈਰਾਨ ਕਰਨ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇਕ ਅਨੋਖਾ ਮਾਮਲਾ ਇੰਗਲੈਂਡ ਵਿੱਚ ਵੇਖਣ ਨੂੰ ਮਿਲਿਆ…

ਲੰਦਨ: ਦੇਸ਼ ਹੀ ਨਹੀਂ ਹੁਣ ਵਿਦੇਸ਼ ਵਿਚ ਹੈਰਾਨ ਕਰਨ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇਕ ਅਨੋਖਾ ਮਾਮਲਾ ਇੰਗਲੈਂਡ ਵਿੱਚ ਵੇਖਣ ਨੂੰ ਮਿਲਿਆ ਜਿਥੇ  ਪੰਜ-ਮਹੀਨੇ ਦੀ ਇੱਕ ਬੱਚੀ ਬਹੁਤ ਦੁਰਲੱਭ ਕਿਸਮ ਦੀ ਜੈਨੇਟਿਕ ਸਥਿਤੀ ਕਾਰਨ ‘ਪੱਥਰ’ ਬਣਦੀ ਜਾ ਰਹੀ ਹੈ।

ਬੇਬੀ ਲੇਕਸੀ ਰੌਬਿਨਜ਼ ਨੂੰ ਲਾਇਲਾਜ ਬਿਮਾਰੀ ਹੋਣ ਦੀ ਸ਼ਨਾਖਤ ਕੀਤੀ ਗਈ ਹੈ, ਜੋ 20 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਭਾਵਤ ਕਰਦੀ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Alexandra Robins (@alexrobins_)

 

ਦੱਸ ਦੇਈਏ ਕਿ ਇਹ ਬੇਬੀ 31 ਜਨਵਰੀ ਨੂੰ ਪੈਦਾ ਹੋਈ। ਲੇਕਸੀ ਕਿਸੇ ਹੋਰ ਤੰਦਰੁਸਤ ਬੱਚੇ ਦੀ ਤਰ੍ਹਾਂ ਸੀ, ਪਰ ਹੁਣ ਉਹ Fibrodysplasia Ossificans Progressiva ਦੀ ਪਕੜ ਵਿੱਚ ਆ ਚੁੱਕੀ ਹੈ, ਜੋ ਜ਼ਿੰਦਗੀ ਨੂੰ ਸੀਮਤ ਕਰ ਕੇ ਰੱਖ ਦੇਣ ਵਾਲੀ ਬਿਮਾਰੀ ਹੈ। ਬੱਚੀ ਦੇ ਮਾਪੇ ਐਲੈਕਸ ਅਤੇ ਡੇਵ ਗ੍ਰੇਟ ਬ੍ਰਿਟੇਨ ਦੇ ਹਰਟਫੋਰਡਸ਼ਾਇਰ ਖੇਤਰ ਦੇ ਹਨ।

ਇੱਕ ਦਿਨ ਉਨ੍ਹਾਂ ਵੇਖਿਆ ਕਿ ਲੜਕੀ ਦੇ ਹੱਥ ਦੇ ਅੰਗੂਠੇ ਵਿੱਚ ਕੋਈ ਹਿੱਲਜੁੱਲ ਨਹੀਂ ਸੀ ਤੇ ਵੱਡਾ ਅੰਗੂਠਾ ਬਿਲਕੁਲ ਅਸਾਧਾਰਣ ਲੱਗ ਰਿਹਾ ਸੀ। ਡਾਕਟਰਾਂ ਨੇ ਉਸ ਦੀ ਸਥਿਤੀ ਦਾ ਪਤਾ ਲਗਾਇਆ ਤੇ ਬਿਮਾਰੀ ਦੀ ਪੁਸ਼ਟੀ ਕੀਤੀ।

ਜਾਣੋ ਕੀ ਹੈ ਦੁਰਲੱਭ ਜੈਨੇਟਿਕ ਬਿਮਾਰੀ
ਇਸ ਸਥਿਤੀ ਵਿੱਚ, ਮਾਸਪੇਸ਼ੀਆਂ ਤੇ ਜੋੜ ਦੇਣ ਵਾਲੇ ਟਿਸ਼ੂ ਹੱਡੀ ਦੀ ਜਗ੍ਹਾ ਲੈਂਦੇ ਹਨ। ਬਿਮਾਰੀ ਢਾਂਚੇ ਦੇ ਬਾਹਰ ਹੱਡੀਆਂ ਦਾ ਨਿਰਮਾਣ ਪੈਦਾ ਕਰ ਸਕਦੀ ਹੈ, ਜਿਸ ਕਾਰਨ ਚਲਣਾ-ਫਿਰਨਾ ਔਖਾ ਹੋ ਜਾਂਦਾ ਹੈ। ਇਸ ਸਥਿਤੀ ਦੀ ਤੁਲਨਾ ਅਕਸਰ ਸਰੀਰ ਨੂੰ ਪੱਥਰ ਵਿੱਚ ਬਦਲਣ ਨਾਲ ਕੀਤੀ ਜਾਂਦੀ ਹੈ।

ਬਿਮਾਰੀ ਵਾਲੇ ਲੋਕ 20 ਸਾਲ ਦੀ ਉਮਰ ਤਕ ਵੀ ਬਿਸਤਰੇ ‘ਤੇ ਪਏ ਰਹਿ ਸਕਦੇ ਹਨ ਤੇ ਉਨ੍ਹਾਂ ਦੀ ਉਮਰ ਔਸਤਨ 40 ਸਾਲ ਤੱਕ ਹੁੰਦੀ ਹੈ।

Leave a Reply

Your email address will not be published. Required fields are marked *