ਅਮਰੀਕਾ ‘ਚ ਨਹੀਂ ਰੁਕ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ, ਮੈਕਸੀਕੋ ਦੇ ਉਦਯੋਗਿਕ ਖੇਤਰ ‘ਚ 6 ਦੀ ਮੌਤ

ਮੈਕਸੀਕੋ: ਅਮਰੀਕਾ ‘ਚ ਮੈਕਸੀਕੋ ਦੇ ਇਕ ਉਦਯੋਗਿਕ ਖੇਤਰ ‘ਚ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ…

ਮੈਕਸੀਕੋ: ਅਮਰੀਕਾ ‘ਚ ਮੈਕਸੀਕੋ ਦੇ ਇਕ ਉਦਯੋਗਿਕ ਖੇਤਰ ‘ਚ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਮੈਕਸੀਕਨ ਸ਼ਹਿਰ ਮੋਂਟੇਰੀ ਵਿੱਚ ਦੋ ਔਰਤਾਂ ਸਮੇਤ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਰਿਹਾਇਸ਼ੀ ਇਲਾਕੇ ‘ਚੋਂ ਲਵਾਰਸ ਪਈਆਂ ਮਿਲੀਆਂ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੇ ਹੱਥ ਬੰਨ੍ਹੇ ਹੋਏ ਸਨ।ਮੋਂਟੇਰੀ, ਯੂਐਸ ਸਰਹੱਦ ਤੋਂ ਲਗਪਗ 160 ਕਿਲੋਮੀਟਰ (100 ਮੀਲ) ਦੂਰ, ਨਿਊਵੋ ਲਿਓਨ ਰਾਜ ਵਿੱਚ ਇੱਕ ਉਦਯੋਗਿਕ ਪਾਵਰਹਾਊਸ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਾਡੇਲਫੀਆ ‘ਚ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਖਬਰਾਂ ਮੁਤਾਬਕ ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। 

Leave a Reply

Your email address will not be published. Required fields are marked *