ਹਰਭਜਨ ਘਰ ਆਇਆ ਛੋਟਾ ਮਹਿਮਾਨ

ਮੁੰਬਈ : ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ (Harbhajan Singh)  ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਦੇ ਘਰ ਅੱਜ (baby boy) ਪੁੱਤ ਨੇ ਜਨਮ…

ਮੁੰਬਈ : ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ (Harbhajan Singh)  ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਦੇ ਘਰ ਅੱਜ (baby boy) ਪੁੱਤ ਨੇ ਜਨਮ ਲਿਆ ਹੈ। ਇਸ ਗੱਲ ਦੀ ਖੁਸ਼ੀ ਹਰਭਜਨ ਨੇ ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸੰਦੇਸ਼ ਪਾਇਆ: ਪੁੱਤ ਨੇ ਜਨਮ ਲਿਆ… ਸ਼ੁਕਰ ਆ ਤੇਰਾ ਮਾਲਕਾ”.

 

 

ਦੱਸ ਦੇਈਏ ਕਿ ਇਸ ਤੋਂ ਪਹਿਲਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਧੀ ਨੂੰ ਜਨਮ ਦਿੱਤਾ ਸੀ। ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਹੁਣ ਭਾਰਤ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।

Leave a Reply

Your email address will not be published. Required fields are marked *