ਭਾਰਤ ਵਿਚ ਕੋਰੋਨਾ ਦੀ ਸਥਿਤੀ ਬਹੁਤ ਹੀ ਚਿੰਤਾਜਨਤਕ, ਦੁਨੀਆ ਲਈ ਘਾਤਕ ਹੋਵੇਗਾ ਮਹਾਮਾਰੀ ਦਾ ਦੂਜਾ ਸਾਲ : ਡਬਲਿਊ.ਐੱਚ.ਓ

ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਯੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਕਈ ਸੂਬਿਆਂ ਵਿਚ…

ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਯੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਕਈ ਸੂਬਿਆਂ ਵਿਚ ਇਨਫੈਕਟਿਡਾਂ, ਹਸਪਤਾਲ ਵਿਚ ਦਾਖਲ ਹੋਣ ਆਏ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਦੁਨੀਆ ਲਈ ਮਹਾਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਤੋਂ ਵੀ ਜ਼ਿਆਦਾ ਘਾਤਕ ਹੋਵੇਗਾ।

ਡਬਲਿਊ.ਐੱਚ.ਓ. ਦੇ ਮਹਾਨਿਰਦੇਸ਼ਕ ਘੇਬ੍ਰੇਯੇਸਸ ਨੇ ਕਿਹਾ ਕਿ ਡਬਲਿਊ.ਐੱਚ.ਓ. ਆਪਣੇ ਵਲੋਂ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ। ਸਚਲ ਫੀਲਡ ਹਸਪਤਾਲ ਲਈ ਹਜ਼ਾਰਾਂ ਕੰਸਟ੍ਰੇਟਟਰ, ਟੈਂਟ, ਮਾਸਕ, ਅਤੇ ਹੋਰ ਡਾਕਟਰੀ ਯੰਤਰ ਭੇਜੇ ਗਏ ਹਨ। ਉਨ੍ਹਾਂ ਨੇ ਭਾਰਤ ਦੀ ਮਦਦ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਪਹਿਲੀ ਵਾਰ ਪਾਏ ਗਏ ਕੋਰੋਨਾ ਵਾਇਰਸ ਦੇ ਬੀ.1.617 ਵੈਰੀਅੰਟ ਬਾਰੇ ਅਹਿਮ ਜਾਣਕਾਰੀਆਂ ਅਜੇ ਪਤਾ ਨਹੀਂ ਹੈ। ਹੋਰ ਵੈਰੀਅੰਟ ਦੇ ਮੁਕਾਬਲੇ ਵਿਚ ਇਹ ਜ਼ਿਆਦਾ ਘਾਤਕ ਤਾਂ ਹੈ, ਪਰ ਇਹ ਨਹੀਂ ਪਤਾ ਕਿ ਕਿੰਨਾ ਜ਼ਿਆਦਾ ਘਾਤਕ ਹੈ। ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ। ਇਸ ਦੇ ਤਹਿਤ ਪਹਿਲੀ ਡੋਜ਼ ਪਹਿਲੀ ਡੋਜ਼ ਅਤੇ ਦੂਜੀ ਡੋਜ਼ ਵਿਚਾਲੇ ਫਰਕ ਨੂੰ 12 ਹਫਤੇ ਤੋਂ ਘਟਾ ਕੇ 8 ਹਫਤੇ ਕਰ ਦਿੱਤਾ ਗਿਆ ਹੈ। 

Leave a Reply

Your email address will not be published. Required fields are marked *