ਅਸੀਮ ਰਿਆਜ਼ ਦੀ ਮਾਂ ਨੂੰ ਮਿਲਣ ਪਹੁੰਚੀ ਹਿਮਾਂਸ਼ੀ ਖੁਰਾਣਾ, ਪਰਿਵਾਰ ਨਾਲ ਤਸਵੀਰਾਂ ਆਈਆਂ ਸਾਹਮਣੇ

ਜੰਮੂ ਕਸ਼ਮੀਰ: ਪੰਜਾਬ ਦੀ ਮਸ਼ਹੂਰ ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਰਹਿੰਦੀ ਹੈ। ਹਾਲ…

ਜੰਮੂ ਕਸ਼ਮੀਰ: ਪੰਜਾਬ ਦੀ ਮਸ਼ਹੂਰ ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਈਦ ਦੇ ਮੌਕੇ ‘ਤੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਦੋਵਾਂ ਦੇ ਪਿਆਰ ਦੀ ਸ਼ੁਰੂਵਾਤ ਬਿੱਗ ਬੌਸ ਵਿਚ ਹੋਈ ਸੀ।  ਅਸੀਮ ਨੇ ਈਦ ‘ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਹਿਮਾਂਸ਼ੀ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। 

ਫੋਟੋ ਵਿੱਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜਿਥੇ ਅਸੀਮ ਨੀਲੀ ਕਮੀਜ਼ ਅਤੇ ਨੀਲੀ ਜੀਨਜ਼ ਵਿੱਚ ਨਜ਼ਰ ਆਏ, ਹਿਮਾਂਸ਼ੀ ਇਨ੍ਹਾਂ ਫੋਟੋਆਂ ਵਿੱਚ ਹਰੇ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ। ਹਿਮਾਂਸ਼ੀ ਹਰੇ ਰੰਗ ਦੇ ਸੂਟ ‘ਚ ਖੂਬਸੂਰਤ ਲੱਗ ਰਹੀ ਸੀ। ਇਕ ਫੋਟੋ ‘ਚ ਹਿਮਾਂਸ਼ੀ ਆਸੀਮ ਦੇ ਪਰਿਵਾਰ ਨਾਲ ਵੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਅਕਸਰ ਦੋਨਾਂ ਨੂੰ ਇੱਕਠੇ ਇਕ ਦੂਜੇ ਦੀ ਫੈਮਿਲੀ ਨਾਲ ਵੇਖਿਆ ਜਾਂਦਾ ਹੈ ਅਤੇ ਹਾਲ ਹੀ ਦੇ ਵਿਚ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਦੇ ਘਰ ਉਹਨਾਂ ਦੀ ਫੈਮਲੀ ਨਾਲ ਟਾਇਮ ਬਿਤਾਉਦੇ ਹੋਏ ਸੋਸ਼ਲ ਮੀਡਿਆ ਤੇ ਖੂਬ ਤਸਵੀਰਾਂ ਪੋਸਟ ਕਰ ਰਹੀਆਂ ਹੈ। 

Leave a Reply

Your email address will not be published. Required fields are marked *