ਕੰਗਨਾ ਨੂੰ ਹੋਇਆ ਕੋਰੋਨਾ ਖੁਦ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਜਾਣਕਾਰੀ

ਮੁੰਬਈ (ਇੰਟ.)- ਬਾਲੀਵੁੱਡ ਦੇ ਕਈ ਸਾਰੇ ਸਿਤਾਰੇ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ ਅਤੇ ਹੁਣ ਇਸ ਲਿਸਟ ਵਿਚ ਧਾਕੜ ਗਰਲ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ…

ਮੁੰਬਈ (ਇੰਟ.)- ਬਾਲੀਵੁੱਡ ਦੇ ਕਈ ਸਾਰੇ ਸਿਤਾਰੇ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ ਅਤੇ ਹੁਣ ਇਸ ਲਿਸਟ ਵਿਚ ਧਾਕੜ ਗਰਲ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕੰਗਨਾ ਰਣੌਤ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਦਿੱਤੀ ਹੈ। ਉਨ੍ਹਾਂ ਨੇ ਇਕ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਐਕਟ੍ਰੈਸ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।

ਕੰਗਨਾ ਨੇ ਆਪਣੀ ਜੋ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਸ ਵਿਚ ਉਹ ਧਿਆਨ ਦੀ ਮੁਦਰਾ ਵਿਚ ਬੈਠੀ ਹੋਈ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ- ਮੈਂ ਪਿਛਲੇ ਕੁਝ ਦਿਨਾਂ ਤੋ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਹੀ ਸੀ। ਨਾਲ ਹੀ ਅੱਖਾਂ ਵਿਚ ਹਲਕੀ ਜਲਨ ਵੀ ਹੋ ਰਹੀ ਹੈ। ਹਿਮਾਚਲ ਜਾਣ ਬਾਰੇ ਸੋਚ ਰਹੀ ਸੀ। ਇਸ ਲਈ ਕਲ ਆਪਣਾ ਕੋਰੋਨਾ ਟੈਸਟ ਕਰਵਾਇਆ ਪਰ ਰਿਪੋਰਟ ਪਾਜ਼ੇਟਿਵ ਆ ਗਈ ਹੈ।

ਕੰਗਨਾ ਨੇ ਅੱਗੇ ਲਿਖਿਆ ਕਿ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਕੋਈ ਆਈਡੀਆ ਨਹੀਂ ਹੈ ਕਿ ਇਹ ਵਾਇਰਸ ਮੇਰੇ ਸਰੀਰ ‘ਚ ਪਾਰਟੀ ਕਰ ਰਿਹਾ ਸੀ। ਹੁਣ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸ ਨੂੰ ਖਤਮ ਕਰ ਦਿਆਂਗੀ। ਆਪਣੇ-ਆਪ ‘ਤੇ ਕੋਈ ਸ਼ਕਤੀ ਹਾਵੀ ਨਾ ਹੋਣ ਦਿਓ। ਜੇਕਰ ਤੁਸੀ ਡਰੋਗੇ ਤਾਂ ਇਹ ਤੁਹਾਨੂੰ ਹੋਰ ਡਰਾਏਗਾ। ਆਓ ਇਸ ਨੂੰ ਖਤਮ ਕਰਦੇ ਹਾਂ। ਕੋਵਿਡ-19 ਕੁਝ ਨਹੀਂ, ਸਿਰਫ ਥੋੜ੍ਹੇ ਸਮੇਂ ਦਾ ਫਲੂ ਹੈ। ਹਰ-ਹਰ ਮਹਾਦੇਵ.

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣ ਨਤੀਜਿਆਂ ਵਿਚ ਮਮਤਾ ਬੈਨਰਜੀ ‘ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੰਗਨਾ ਦੇ ਟਵਿੱਟਰ ਅਕਾਉਂਟ ‘ਤੇ ਤਾਲਾ ਲਗਾ ਦਿੱਤਾ। ਕੰਗਨਾ ਨੇ ਟਵੀਟ ਕਰ ਕੇ ਮਮਤਾ ਬੈਨਰਜੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਮਗਰੋਂ ਯੂਜ਼ਰਸ ਕੰਗਨਾ ਨੂੰ ਬੁਲਾ-ਭਲਾ ਕਹਿ ਰਹੇ ਸਨ। ਹੁਣ ਆਫੀਸ਼ੀਅਲ ਤੌਰ ‘ਤੇ ਕੰਗਨਾ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *