ਵਿਧਵਾ ਦੀ ਪੈਨਸ਼ਨ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫ਼ੈਸਲਾ, ਜਾਣੋ Judgment

ਚੰਡੀਗੜ੍ਹ : ਪਤੀ ਦੀ ਮੌਤ ਤੋਂ ਬਾਅਦ ਵਿਧਵਾ ਜੇਕਰ ਦੂਜਾ ਵਿਆਹ ਕਰਦੀ ਹੈ ਤਾਂ ਉਹ ਪਰਿਵਾਰ ਪੈਨਸ਼ਨ ਦੀ ਹੱਕਦਾਰ ਹੈ। ਇਹ ਫੈਸਲਾ ਸੈਂਟਰਲ ਐਡਮਨਿਸਿਟਰ ਟ੍ਰਿਬਿਊਨਲ (ਕੈਟ)…

ਚੰਡੀਗੜ੍ਹ : ਪਤੀ ਦੀ ਮੌਤ ਤੋਂ ਬਾਅਦ ਵਿਧਵਾ ਜੇਕਰ ਦੂਜਾ ਵਿਆਹ ਕਰਦੀ ਹੈ ਤਾਂ ਉਹ ਪਰਿਵਾਰ ਪੈਨਸ਼ਨ ਦੀ ਹੱਕਦਾਰ ਹੈ। ਇਹ ਫੈਸਲਾ ਸੈਂਟਰਲ ਐਡਮਨਿਸਿਟਰ ਟ੍ਰਿਬਿਊਨਲ (ਕੈਟ) ਨੇ ਪੰਜਾਬ ਦੇ ਰੋਪੜ ਵਾਸੀ ਇਕ ਔਰਤ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਉਸਦੇ ਹੱਕ ’ਚ ਸੁਣਾਇਆ ਹੈ। ਔਰਤ ਕਸ਼ਮੀਰ ਕੌਰ ਨੇ ਪਤੀ ਦੀ ਮੌਤ ਤੋਂ ਬਾਅਦ ਦਿਓਰ ਨਾਲ ਦੂਜਾ ਵਿਆਹ ਕਰ ਲਿਆ ਸੀ। ਅਦਾਲਤ ਨੇ ਫੈਸਲੇ ’ਚ ਕਿਹਾ ਕਿ ਇਕ ਵਿਧਵਾ ਜੋ ਮਿ੍ਰਤਕ ਦੇ ਛੋਟੇ ਭਰਾ ਨਾਲ ਮੁੜ ਵਿਆਹ ਕਰ ਕੇ ਆਮ ਜ਼ਿੰਦਗੀ ਗੁਜਾਰ ਰਹੀ ਹੈ। ਉਹ ਪੂਰੀ ਤਰ੍ਹਾਂ ਨਾਲ ਪਰਿਵਾਰ ਪੈਨਸ਼ਨ ਦੀ ਹੱਕਦਾਰ ਹੈ। ਕੈਟ ਨੇ ਵਿਭਾਗ ਨੂੰ ਔਰਤ ਦੀ ਪਰਿਵਾਰਕ ਪੈਨਸ਼ਨ ਬਹਾਲ ਕਰਨ ਤੇ ਕਰੀਬ ਡੇਢ ਸਾਲ ਤੋਂ ਰੋਕੀ ਗਈ ਪੈਨਸ਼ਨ ਦੀ ਬਕਾਇਆ ਰਾਸ਼ੀ ਦੋ ਮਹੀਨੇ ਅੰਦਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਥੇ ਹੀ ਡਾਕਘਰ ਦੇ ਸੀਨੀਅਰ ਅਧਿਕਾਰੀ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਪਟੀਸ਼ਨਕਰਤਾ ਦੇ ਦੂਜੇ ਵਿਆਹ ਨੂੰ ਆਧਾਰ ਬਣਾ ਕੇ ਵਿਭਾਗ ਨੇ ਪੈਨਸ਼ਨ ਰੋਕ ਦਿੱਤੀ ਸੀ। ਕਸ਼ਮੀਰ ਕੌਰ ਨੇ ਕੈਟ ’ਚ ਦਾਖਲ ਪਟੀਸ਼ਨ ’ਚ ਦੱਸਿਆ ਸੀ ਕਿ ਉਸਦਾ ਪਤੀ ਰਾਜ ਕੁਮਾਰ ਡਾਕ ਵਿਭਾਗ ’ਚ ਬਤੌਰ ਵਰਕ ਮੈਨ ਸੀ। 16 ਮਾਰਚ 1982 ਨੂੰ ਪਤੀ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *