ਨਵਜੋਤ ਸਿੱਧੂ ਦੀ ਜ਼ੈੱਡ ਸੁਰੱਖਿਆ ਦੀ ਮੰਗ ਮਾਮਲੇ ’ਚ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਰਾਖਵਾਂ

ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਜੈੱਡ ਸੁਰੱਖਿਆ ਦੀ ਮੰਗ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ…

ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਜੈੱਡ ਸੁਰੱਖਿਆ ਦੀ ਮੰਗ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ ਦੇ ਜਸਟਿਸ ਰਾਜਮੋਹਨ ਨੇ ਕੇਂਦਰੀ ਏਜੰਸੀ ਤੇ ਹੋਰਾਂ ਵੱਲੋਂ ਸਿੱਧੂ ਦੀ ਸੁਰੱਖਿਆ ਬਾਰੇ ਇਨਪੁਟ ਦੀ ਸੀਲ ਰਿਪੋਰਟ ਨੂੰ ਦੇਖਣ ਤੋਂ ਬਾਅਦ ਫ਼ੈਸਲਾ ਲਿਆ।

ਸਿੱਧੂ ਦੇ ਵਕੀਲ ਨੇ ਇਹ ਵੀ ਦੋਸ਼ ਲਾਇਆ ਸੀ ਕਿ ਸੁਰੱਖਿਆ ’ਚ ਪੁਲਿਸ ਮੁਲਾਜ਼ਮ ਲੱਗੇ ਹਨ ਉਹ ਟ੍ਰੇਂਡ ਨਹੀਂ ਹਨ ਤੇ ਸਾਰੇ ਰਿਟਾਇਰ ਹੋਣ ਵਾਲੇ ਹਨ। ਕੋਰਟ ਨੂੰ ਦੱਸਿਆ ਕਿ ਸਿੱਧੂ ਦੀ ਸੁਰੱਖਿਆ ’ਚ 24 ਸੁਰੱਖਿਆ ਮੁਲਜ਼ਮ ਰੋਟੇਸ਼ਨ ’ਤੇ ਹਨ ਨਾ ਕਿ 24 ਘੰਟੇ ਲਈ ਤੇ ਇਕ ਸਮੇਂ ’ਚ ਉਨ੍ਹਾਂ ਦੀ ਸੁਰੱਖਿਆ ’ਚੇ ਸਿਰਫ ਅੱਠ ਮੁਲਜ਼ਮ ਹੀ ਤਾਇਨਾਤ ਹਨ। ਪਿਛਲੀ ਸੁਣਵਾਈ ’ਚ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਕਿਸੇ ਦਾ ਅਧਿਕਾਰ ਨਹੀਂ ਹੈ।

Leave a Reply

Your email address will not be published. Required fields are marked *