ਫਿਰੋਜ਼ਪੁਰ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ੀਰਾ ਸ਼ਰਾਬ ਫੈਕਟਰੀ ਅਤੇ ਆਸੇ-ਪਾਸੇ ਦੇ ਪਾਣੀ ਦੇ ਸੈਂਪਲ ਭਰੇ ਸਨ। ਰਿਪੋਰਟ ਆਉਣ ਉੱਤੇ ਵੱਡੇ ਖੁਲਾਸੇ ਹੋਏ ਹਨ। ਜ਼ੀਰਾ ਦਾ ਪਾਣੀ ਪੀਣ ਯੋਗ ਨਹੀ ਰਿਹਾ ਹੈ। ਰਿਪੋਰਟ ਵਿੱਚ ਖੁਲਾਸੇ ਹੋਏ ਹਨ ਕਿ ਇਹ ਪਾਣੀ ਜ਼ਹਿਰੀਲਾ ਬਣ ਚੁੱਕਿਆ ਹੈ।
ਇਸ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਰਿਪੋਰਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਦਾ ਕਹਿਣਾ ਹੈ ਕਿ ਲੋਕਾਂ ਦੇ ਜੀਵਨ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਹੀ ਕੀਤਾ ਜਾਵੇਗਾ।
