Ph.D: ਪੰਜਾਬ ਯੂਨੀਵਰਸਿਟੀ ਦੀ 70 ਵੀਂ ਕਨਵੋਕੇਸ਼ਨ ਦਾ ਪ੍ਰਧਾਨ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਨੇ ਕੀਤੀ। ਇਸ ਮੌਕੇ ਉਪ ਰਾਸ਼ਟਰਪਤੀ ਨੇ ਜਗਦੀਸ਼ ਧਨਖੜ ਨੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਹੈ ਵਿਦਿਆ ਹੀ ਇਕ ਜਿਹਾ ਨੇਤਰ ਹੈ ਜੋ ਹਰ ਪਾਸੇ ਰੁਸ਼ਨਾਈ ਕਰਦਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਡਾਕਟਰ ਦੀ ਡਿਗਰੀ ਮਿਲ ਗਈ ਹੈ। ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਕਾਂਗਰਸੀ ਆਗੂ ਚੰਨੀ ਨੇ ਪੀਯੂ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ ਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਇਮੈਨੁਅਲ ਨਾਹਰ ਦੀ ਅਗਵਾਈ ਵਿੱਚ ਇਸੇ ਵਿਸ਼ੇ ਵਿੱਚ ਪੀਐਚਡੀ ਲਈ ਦਾਖ਼ਲਾ ਲਿਆ ਸੀ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਨੇ ਪੀਐੱਚਡੀ ਦੀ ਡਿਗਰੀ ਹਾਸਿਲ ਕੀਤੀ ਹੈ
। ਪੰਜਾਬੀ ਵਿਭਾਗ ਵਿੱਚ ਪਰਦੀਪ ਸਿੰਘ, ਨਵਦੀਪ ਸਿੰਘ, ਸੰਦੀਪ ਕੌਰ, ਹਰਪ੍ਰੀਤ ਕੌਰ , ਬਲਬੀਰ ਕੌਰ, ਰਾਜਵੀਰ ਕੌਰ, ਹਰਵਿੰਦਰ ਕੌਰ, ਸਤਵੀਰ ਸਿੰਘ , ਸੰਦੀਪ ਸਿੰਘ, ਸੋਨੂੰ ਕੁਮਾਰੀ, ਅਤੇ ਗੁਰਦੀਪ ਸਿੰਘ ਨੂੰ ਪੀਐਚਡੀ ਡਿਗਰੀ ਮਿਲੀ।
ਕਨਵੋਕੇਸ਼ਨ ਦੌਰਾਨ ਪੀਐੱਚਡੀ ਅਤੇ ਮਾਸਟਰ ਨੂੰ ਡਿਗਰੀ ਪ੍ਰਦਾਨ ਕੀਤੀ ਗਈ ਅਤੇ ਗੋਲਡ ਮੈਡਲਿਸਟ ਨੂੰ ਮੈਡਲ ਪ੍ਰਦਾਨ ਕੀਤੇ ਗਏ ਹਨ।



