ਜਲੰਧਰ: ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਹਨ।ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਆਬਕਾਰੀ ਵਿਭਾਗ ਵਿੱਚ 18 ਨਵੀਆਂ ਪੋਸਟਾਂ ਉਤੇ ਭਰਤੀ ਕੀਤੀ ਜਾਵੇਗੀ।
ਪੇਂਡੂ ਤੇ ਵਿਕਾਸ ਵਿਭਾਗ ਦੇ ਵੈਟਨਰੀ ਹਸਪਤਾਲਾਂ ਵਿੱਚ ਬਤੌਰ ਸਰਵਿਸ ਪ੍ਰੋਵਾਈਡਰ ਸਕੀਮ ਰਾਹੀਂ 497 ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀਆਂ ਮਿਨੀਅਮ ਵੇਜ ਲੈ ਰਹੇ ਹਨ, ਕੁਝ ਇਸ ਤੋਂ ਵੀ ਘੱਟ ਤਨਖਾਹ ਲੈ ਰਹੇ ਹਨ, ਜਿੰਨਾਂ ਨੂੰ 6 ਹਜ਼ਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀਆਂ ਸੇਵਾਵਾਂ ਵਿੱਚ 1 ਸਾਲ ਦਾ ਵਾਧਾ ਕੀਤਾ ਗਿਆ ਹੈ। ਹੁਣ ਸਾਰੇ ਕੰਮ ਕਰਨ ਵਾਲਿਆਂ ਨੂੰ ਬਰਾਬਰ ਦੀ ਤਨਖਾਹ ਦਿੱਤੀ ਜਾਵੇਗੀ।
ਗਡਵਾਸੂ ਦੇ ਸਾਰੇ ਟੀਚਰਾਂ ਨੂੰ ਯੂਜੀਸੀ ਦੇ ਸੋਧੇ ਸਕੇਲਾਂ ਤਹਿਤ ਤਨਖਾਹ ਮਿਲੇਗੀ।
ਮਾਨਸਾ ਦੇ ਗੋਬਿੰਦਪੁਰਾ ਵਿਚ ਸੋਲਰ ਤੇ ਨਵਿਆਉਣਯੋਗ ਊਰਜਾ ਪਲਾਂਟ ਲਾਇਆ ਜਾਵੇਗਾ।
95.16 ਲੱਖ ਰੁਪਏ ਦੀ ਕਿਸ਼ਤ ਜਲੰਧਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਜਾਰੀ
ਆਦਮਪੁਰ ਫਲਾਈ ਓਵਰ ਤੇ ਸੜਕ ਕੰਮ ਅੱਜ ਤੋਂ ਸ਼ੁਰੂ।
ਗੁਰਾਇਆ-ਜੰਡਿਆਲਾ ਰੋਡ ਦੀ ਸੜਕ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਲੋਕਾਂ ਨੇ ਕੰਮ ਦੇ ਨਾਂ ਉਤੇ ਵੋਟ ਪਾਈ ਹੈ, ਉਹਨਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।
ਹਾਊਸਿੰਗ ਲਈ ਵੀ ਰੰਗਦਾਰ ਸਟੈਂਪ ਪੇਪਰ ਬਣਾਇਆ ਜਾਵੇਗਾ।



