ਰਾਜਪੁਰਾ : ਰਾਜਪੁਰਾ (Rajpura) ‘ਚ ਸ਼੍ਰੀ ਗੁਰਦੁਆਰਾ ਸਿੰਘ ਸਭਾ (Sri Gurdwara Singh Sabha) ‘ਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਿੰਘ ਸਭਾ ‘ਚ ਇਕ ਨੌਜਵਾਨ ਨੇ ਦਾਖਲ ਹੋ ਕੇ ਅੰਦਰ ਮੌਜੂਦ ਰਾਗੀ ਸਿੰਘ ਦੀ ਦਾੜ੍ਹੀ ਨੂੰ ਹੱਥ ਪਾਇਆ। ਉਕਤ ਨੌਜਵਾਨ ਨੇ ਮੌਕੇ ‘ਤੇ ਜੁੱਤੀ ਵੀ ਪਾਈ ਹੋਈ ਸੀ।
ਮੁਲਜ਼ਮ ਨੂੰ ਕੀਤਾ ਪੁਲਿਸ ਹਵਾਲੇ
ਜਦੋਂ ਮੁਲਜ਼ਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਸੰਗਤ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਬੇਅਦਬੀ ਨੂੰ ਲੈ ਕੇ ਰਾਜਪੁਰਾ ਸਿਟੀ ਥਾਣੇ ਦੇ ਬਾਹਰ ਭਾਰੀ ਇਕੱਠ ਹੈ।



