ਪੰਜਾਬ ਬੋਰਡ ਦੀ ਗ਼ਲਤੀ ਭੁਗਤਣਗੇ 200 ਤੋਂ ਜ਼ਿਆਦਾ ਵਿਦਿਆਰਥੀ, ਅੰਗਰੇਜ਼ੀ ਦਾ ਪੇਪਰ ਰੱਦ

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਜਮਾਤ ਦਾ 2022-23 ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੋ ਕੇਂਦਰਾਂ ’ਚ ਮੁੜ ਰੱਦ ਕਰ ਦਿੱਤੀ ਗਈ ਹੈ। ਵੱਡੀ ਗਲਤੀ…

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਜਮਾਤ ਦਾ 2022-23 ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੋ ਕੇਂਦਰਾਂ ’ਚ ਮੁੜ ਰੱਦ ਕਰ ਦਿੱਤੀ ਗਈ ਹੈ। ਵੱਡੀ ਗਲਤੀ ਇਹ ਹੈ ਕਿ ਪ੍ਰੀਖਿਆ ਕੇਂਦਰ ਅਮਲੇ ਨੇ ਵਿਦਿਆਰਥੀਆਂ ਨੂੰ ਉਹੀ ਪ੍ਰਸ਼ਨ-ਪੱਤਰ ਹੱਲ ਕਰਨ ਲਈ ਦੁਬਾਰਾ ਦੇ ਦਿੱਤੇ ਜਿਨ੍ਹਾਂ ਨੂੰ 24 ਫਰਵਰੀ 2023 ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਸੀ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਨੇ ਚੁਸਤੀ ਵਰਤ ਲਈ ਪਰ ਇਸ ਨਾਲ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਤੇ ਉਹ ਇੱਕੋ ਵਿਸ਼ੇ ਦੀ ਪ੍ਰੀਖਿਆ ਹੁਣ ਤੀਜੀ ਵਾਰ ਦੇਣਗੇ।

ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਪ੍ਰੀਖਿਆ ਵਾਲੇ ਦਿਨ ਹੀ ਪੇਪਰ ਤੋਂ ਚਾਰ ਘੰਟੇ ਪਹਿਲਾਂ ਹੀ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੋਰਡ ਨੂੰ ਪੂਰੇ ਪੰਜਾਬ ’ਚ ਪ੍ਰੀਖਿਆ ਰੱਦ ਕਰਨੀ ਪਈ ਤੇ ਠੀਕ ਇਕ ਮਹੀਨੇ ਬਾਅਦ 24 ਮਾਰਚ ਨੂੰ ਦੁਬਾਰਾ ਪ੍ਰੀਖਿਆ ਲੈਣ ਲਈ ਤਰੀਕ ਵੀ ਐਲਾਨੀ ਗਈ।

 ਜਦੋਂ ਪੇਪਰ ਮਾਰਕਿੰਗ ਲਈ ਤੈਅ ਸਥਾਨਾਂ ’ਤੇ ਪੁੱਜੇ ਤਾਂ ਪਤਾ ਚੱਲਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਦੋ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆ ਨੇ ਉਹੀ ਪ੍ਰਸ਼ਨ-ਪੱਤਰ ਹੱਲ ਕਰ ਦਿੱਤਾ ਹੈ ਜੋ 24 ਫਰਵਰੀ ਲੀਕ ਹੋਇਆ ਹੋਇਆ ਸੀ। ਇਸ ਗੱਲ ਦਾ ਜਦੋਂ ਬੋਰਡ ਦੇ ਆਹਲਾ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਦੋਹਾਂ ਕੇਂਦਰਾਂ ਦੀ ਪ੍ਰੀਖਿਆ ਰੱਦ ਕਰਵਾ ਦਿੱਤੀ ਤੇ ਹੁਣ ਇਹ ਪਰਚਾ 22 ਮਈ ਸਵੇਰ ਦੇ ਸੈਸ਼ਨ ’ਚ ਹੋਵੇਗਾ।

Leave a Reply

Your email address will not be published. Required fields are marked *