12ਵੀਂ ਜਮਾਤ ਦਾ ਪੇਪਰ ਮੁੜ ਰੱਦ, ਅੰਗਰੇਜ਼ੀ ਦਾ ਲੀਕ ਪੇਪਰ ਹੀ ਦੁਬਾਰਾ ਹੱਲ ਕਰਨ ਨੂੰ ਦਿੱਤਾ, ਪੰਜਾਬ ਬੋਰਡ ਦੀ ਹੋ ਰਹੀ ਕਿਰਕਰੀ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ…

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ ਬਾਅਦ ਬੋਰਡ ਨੇ 24 ਮਾਰਚ ਨੂੰ ਮੁੜ ਪ੍ਰੀਖਿਆ ਲਈ ਸੀ, ਪਰ 24 ਫਰਵਰੀ ਦਾ ਪ੍ਰਸ਼ਨ ਪੱਤਰ ਕੁਝ ਪ੍ਰੀਖਿਆ ਕੇਂਦਰਾਂ ‘ਚ ਦੁਬਾਰਾ ਵੰਡਿਆ ਗਿਆ। ਜਦੋਂ ਉੱਤਰ ਪੱਤਰੀਆਂ ਦੀ ਚੈਕਿੰਗ ਦੌਰਾਨ ਇਹ ਗਲਤੀ ਫੜੀ ਗਈ ਤਾਂ ਬੋਰਡ ਨੇ ਪ੍ਰੀਖਿਆ ਰੱਦ ਕਰਕੇ ਤੀਜੀ ਵਾਰ ਪੇਪਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੇਪਰ ਦਾ ਮੁੜ ਲੀਕ ਹੋਣਾ ਵਿਭਾਗ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਦਾ ਹੈ।

 

Leave a Reply

Your email address will not be published. Required fields are marked *