ਬਠਿੰਡਾ ‘ਚ ਦਰਦਨਾਕ ਹਾਦਸਾ, ਕਾਰ ਪਲਟਣ ਕਾਰਨ ਤਿੰਨ ਮਹੀਨੇ ਦੇ ਬੱਚੇ ਦੀ ਮੌਤ, ਤਿੰਨ ਜ਼ਖ਼ਮੀ

ਬਠਿੰਡਾ : ਬੀਤੀ ਰਾਤ ਬਰਨਾਲਾ ਰੋਡ ’ਤੇ ਥਾਣਾ ਕੈਂਟ ਨੇੜੇ ਬਠਿੰਡਾ ਵੱਲ ਆ ਰਹੀ ਇਕ ਕਾਰ ਅੱਗਿਓਂ ਇਕ ਹੋਰ ਕਾਰ ਨੇ ਅਚਾਨਕ ਕੱਟ ਮਾਰ ਦਿੱਤਾ। ਪਿਛਲੀ…

ਬਠਿੰਡਾ : ਬੀਤੀ ਰਾਤ ਬਰਨਾਲਾ ਰੋਡ ’ਤੇ ਥਾਣਾ ਕੈਂਟ ਨੇੜੇ ਬਠਿੰਡਾ ਵੱਲ ਆ ਰਹੀ ਇਕ ਕਾਰ ਅੱਗਿਓਂ ਇਕ ਹੋਰ ਕਾਰ ਨੇ ਅਚਾਨਕ ਕੱਟ ਮਾਰ ਦਿੱਤਾ। ਪਿਛਲੀ ਕਾਰ ਦੇ ਸਵਾਰ ਵਿਅਕਤੀ ਨੇ ਟੱਕਰ ਤੋਂ ਬਚਣ ਲਈ ਆਪਣੀ ਕਾਰ ਦਾ ਸਟੇਅਰਿੰਗ ਮੋੜ ਦਿੱਤਾ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਤਿੰਨ ਮਹੀਨੇ ਦੀ ਬੱਚੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ, ਹਰਸ਼ਿਤ ਚਾਵਲਾ ਐਂਬੂਲੈਂਸਾਂ ਸਮੇਤ ਮੌਕੇ ‘ਤੇ ਪਹੁੰਚੇ ਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਗੁਰਵਿੰਦਰ ਸਿੰਘ (35) ਪੁੱਤਰ ਰਾਮ ਸਿੰਘ ਵਾਸੀ ਵਾੜਾ ਭਾਈਕਾ, ਨੇੜੇ ਬਾਜਾਖਾਨਾ, ਅਮਨਦੀਪ ਕੌਰ (27) ਪਤਨੀ ਲਵਪ੍ਰੀਤ ਸਿੰਘ ਜਸਕੀਰਤ ਕੌਰ (3 ਮਹੀਨੇ) ਪੁੱਤਰੀ ਲਵਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ (32) ਪੁੱਤਰੀ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਜਸਵੰਤ ਸਿੰਘ ਵਾਸੀ ਪਿੰਡ ਬਰਗਾੜੀ ਹੋਈ। ਜ਼ਖਮੀ 3 ਮਹੀਨੇ ਦੀ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: PGI Chandigarh Jobs : ਪੀਜੀਆਈ ਨਿਊਰੋਸਾਇੰਸ ਸੈਂਟਰ ‘ਚ 400 ਪੋਸਟਾਂ ‘ਤੋ ਹਵੇਗੀ ਰੈਗੂਲਰ ਭਰਤੀ

Leave a Reply

Your email address will not be published. Required fields are marked *