Sidhu Moose Wala : ਮਾਂ ਦਿਵਸ ਸਾਡੇ ਜੀਵਨ ਵਿੱਚ ਮਾਵਾਂ ਅਤੇ ਮਾਂ ਦੀਆਂ ਸ਼ਖਸੀਅਤਾਂ ਦਾ ਸਨਮਾਨ ਕਰਨ ਲਈ ਵਿਸ਼ਵ ਭਰ ਵਿੱਚ ਮਨਾਇਆ ਜਾਣ ਵਾਲਾ ਇੱਕ ਵਿਸ਼ੇਸ਼ ਮੌਕਾ ਹੈ। ਇਹ ਉਨ੍ਹਾਂ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਪ੍ਰਤੀ ਸਾਡੀ ਕਦਰਦਾਨੀ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਦਾ ਦਿਨ ਹੈ। ਇਸ ਵਿਚਾਲੇ ਸਿੱਧੂ ਮੂਸੇਵਾਲਾ (Sidhu Moose Wala) ਦੀ ਮਾਤਾ ਚਰਨ ਕੌਰ ਵੱਲੋਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ਸ਼ੁੱਭ ਪੁੱਤ ਸਾਰੇ ਤੇਰੇ ਭਰਾ ਭੈਣਾਂ Mother Day ਦੀਆਂ ਵਧਾਈਆਂ ਦੇ ਕੇ ਇੱਕ ਟੁੱਟੀ ਹੋਈ ਮਾਂ ਦਾ ਹੌਸਲਾ ਵਧਾ ਕੇ ਅਪਣਾ ਫਰਜ ਅਦਾ ਕਰ ਰਹੇ ਹਨ ਜੋ ਹਰ ਇੱਕ ਧੀ ਪੁੱਤ ਦਾ ਫਰਜ ਵੀ ਬਣਦਾ ਹੈ ਇਸ ਪਿਆਰ ਸਦਕਾ ਹੀ ਮਾਂ ਦਾ ਹੌਸਲਾ ਮਜਬੂਤ ਬਣਦਾ ਹੈ ਸਾਰਿਆ ਦਾ ਧੰਨਵਾਦ ਇੰਨਾਂ ਪਿਆਰ ਦੇਣ ਲਈ ਪਰ ਸ਼ੁੱਭ ਤੇਰੇ ਬਿਨਾਂ ਸਭ ਕੁਝ ਅਧੂਰਾ ਜਾ ਲਗਦੈ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Punjab News: ਗੁਰਦੁਆਰਾ ਦੁਖਨਿਵਾਰਨ ਸਾਹਿਬ ‘ਚ ਸ਼ਰਾਬ ਪੀ ਰਹੀ ਔਰਤ ਦੀ ਗੋਲ਼ੀ ਮਾਰ ਕੇ ਹੱਤਿਆ, ਸੇਵਾਦਾਰ ਜ਼ਖ਼ਮੀ



