Jalandhar by-election results: ‘ਝਾੜੂ ਵਾਲਾ ਛਾ ਗਿਆ’ ਦੇ ਲੱਗੇ ਨਾਅਰੇ, ਜਸ਼ਨਾਂ ਦਾ ਮਾਹੌਲ

Lok Sabha constituency Jalandhar by-election results : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਵਾਰ ਅੰਦਾਜ਼ਿਆ ਦੇ ਉਲਟ ਰੁਝਾਨ ਆ…

Lok Sabha constituency Jalandhar by-election results : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਵਾਰ ਅੰਦਾਜ਼ਿਆ ਦੇ ਉਲਟ ਰੁਝਾਨ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਡੀ ਜਿੱਤ ਵੱਲ ਜਾ ਰਿਹਾ ਹੈ ਉਥੇ ਹੀ ਕਾਂਗਰਸ ਦੂਜੇ ਨੰਬਰ ਉੱਤੇ ਅਤੇ ਬੀਜੇਪੀ ਤੀਜੇ ਨੰਬਰ ਉੱਤੇ ਚੱਲ ਰਹੀ ਹੈ।

ਪਾਰਟੀ ਵਰਕਰਾਂ ਵੱਲੋਂ ਢੋਲ ਵਜਾ ਕੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਰਿੰਕੂ ਦੀ ਜਿੱਤ ਨੇ ਰਵਾਇਤੀ ਪਾਰਟੀਆਂ ਨੂੰ ਸੇਧ ਦਿੱਤੀ ਹੈ। ਜਸ਼ਨ ਮਨਾ ਰਹੇ ਵਰਕਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਆਮ ਪਰਿਵਾਰਾਂ ਦੇ ਮੁੰਡਿਆ ਨੂੰ ਰਾਜਸੀ ਟਿਕਟਾਂ ਦੇ ਕੇ ਮੰਤਰੀ ਬਣਾ ਰਿਹਾ ਹੈ।

 

Leave a Reply

Your email address will not be published. Required fields are marked *