Amritsar Bomb Blast: ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਧਮਾਕਿਆਂ ‘ਚ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਸ ਐਫ.ਆਈ.ਆਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਆਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਦੇ ਨਾਂ ਦਰਜ ਕੀਤੇ ਗਏ ਹਨ। ਐਫ.ਆਈ.ਆਰ ਮੁਤਾਬਕ ਆਜ਼ਾਦਬੀਰ ਸਿੰਘ ਇਨ੍ਹਾਂ ਧਮਾਕਿਆਂ ਦਾ ਮਾਸਟਰਮਾਈਂਡ ਸੀ ਅਤੇ ਉਹ ਵਿਦੇਸ਼ ਵਿੱਚ ਬੈਠੇ ਆਪਣੇ ਆਕਾਵਾਂ ਤੋਂ ਆਰਡਰ ਲੈ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਅੰਮ੍ਰਿਤਪਾਲ ਨਾਲ ਵੀ ਜੁੜਿਆ ਹੈ।
ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
ਅਜ਼ਾਦਬੀਰ ਵੱਲੋਂ ਪਾੜੇ ਅਤੇ ਸੁੱਟੇ ਗਏ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਵੀ ਜ਼ਿਕਰ ਹੈ। ਇਨ੍ਹਾਂ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੇ ਸੰਦੇਸ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਮਾਜਿਕ ਮਾਹੌਲ ਵਿਗਾੜਨ ਦੇ ਇਰਾਦਿਆਂ ਨਾਲ ਮੁਲਜ਼ਮ ਵਲੋਂ ਇਹ ਕਾਰਾ ਕੀਤਾ ਗਿਆ ਹੋ ਸਕਦਾ।
ਪੱਤਰਾਂ ਵਿੱਚ ਲਿਖਿਆ ਹੈ ਇਹ
ਉਨ੍ਹਾਂ ਪੱਤਰ ਵਿੱਚ ਲਿਖਿਆ, “ਅਸੀਂ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਤਿਰੰਗੇ ਨੂੰ ਮੂੰਹ ‘ਤੇ ਚੁੱਕ ਕੇ ਸ਼ਰੀਕ (ਦੁਸ਼ਮਣ) ਵਜੋਂ ਨਹੀਂ ਸਗੋਂ ਸੰਗਤ ਵਜੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰੀ ਭਰਨ ਕਿਉਂਕਿ 4 ਜੂਨ 1984 ਨੂੰ ਭਾਰਤ ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਸੀ। ਸਿੱਖਾਂ ਦੀ ਗੁਲਾਮੀ ਦਾ ਅਹਿਸਾਸ ਕਰਵਾਇਆ ਕਿ ਸਿੱਖ ਭਾਰਤ ਦੇ ਗੁਲਾਮ ਹਨ, ਸਿੱਖਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂ।ਸਿਗਰਟ ਪੀਂਦੀਆਂ ਫੜੀਆਂ ਜਾਂ ਸਰੀਰ ਨਾ ਢੱਕਣ ਵਾਲੀਆਂ ਔਰਤਾਂ ਦਾ ਸੁਧਾਰ ਕੀਤਾ ਜਾਵੇਗਾ। ਸਿੱਖ ਮਰਿਆਦਾ ਦੀ ਪਾਲਣਾ ਕੀਤੀ ਜਾਵੇ। ਖਾਲਿਸਤਾਨ ਜ਼ਿੰਦਾਬਾਦ। ਭਾਈ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ। ਮਹਾਰਾਜਾ ਰਣਜੀਤ ਸਿੰਘ ਚੋੰਕ ਵਾਲੇ (ਹੈਰੀਟੇਜ ਸਟਰੀਟ) ‘ਤੇ ਦੋਵੇਂ ਧਮਾਕੇ ਸਾਡੇ ਗਰੁੱਪ ਨੇ ਕੀਤੇ ਸਨ, ਇਹ ਸਿਰਫ ਚੇਤਾਵਨੀ ਹੈ, ਹੋਰ ਨੁਕਸਾਨ ਹੋ ਸਕਦਾ ਹੈ।”



