ਤੇਜ਼ਧਾਰ ਹਥਿਆਰ ਨਾਲ ਡਰਾ ਕੇ ਲੁੱਟਿਆ ਪੰਜਾਬੀ ਗਾਇਕ, ਸਟੂਡੀਓ ਤੋਂ ਘਰ ਵਾਪਸ ਆਉਂਦੇ ਸਮੇਂ ਹੋਈ ਵਾਰਦਾਤ

ਲੁਧਿਆਣਾ : ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਉਂਦਿਆਂ 6 ਬਦਮਾਸ਼ਾਂ ਨੇ ਉਸ ਦੀ ਗਰਦਨ ਤੇ ਤਲਵਾਰ ਰੱਖੀ ਅਤੇ ਸੋਨੇ ਦੀ ਮੁੰਦਰੀ, ਸੋਨੇ ਦਾ ਕੜਾ, 15 ਹਜ਼ਾਰ ਰੁਪਏ…

ਲੁਧਿਆਣਾ : ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਉਂਦਿਆਂ 6 ਬਦਮਾਸ਼ਾਂ ਨੇ ਉਸ ਦੀ ਗਰਦਨ ਤੇ ਤਲਵਾਰ ਰੱਖੀ ਅਤੇ ਸੋਨੇ ਦੀ ਮੁੰਦਰੀ, ਸੋਨੇ ਦਾ ਕੜਾ, 15 ਹਜ਼ਾਰ ਰੁਪਏ ਦੀ ਨਕਦੀ ਅਤੇ ਆਈਫੋਨ ਲੁੱਟ ਲਿਆ। ਕਈ ਦਿਨਾਂ ਦੀ ਤਫਤੀਸ਼ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਨੰਦਾ ਕਲੋਨੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਮਾਨਿਕ ਜੈਨ ਦੇ ਬਿਆਨ ਉਪਰ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਗਾਇਕ ਮਾਨਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਢੰਡਾਰੀ ਇਲਾਕੇ ਦੇ ਇੱਕ ਸਟੂਡੀਓ ਚੋਂ ਗੀਤ ਦੀ ਰਿਕਾਰਡਿੰਗ ਕਰਵਾਕੇ ਆਪਣੇ ਭਰਾ ਨਾਲ ਰਾਤ 2 ਵਜੇ ਘਰ ਵਾਪਸ ਆ ਰਿਹਾ ਸੀ।ਮਾਨਿਕ ਨੇ ਦੱਸਿਆ ਕਿ ਉਹ ਜਿਵੇਂ ਹੀ ਉਹ ਸ਼ਿਵ ਚੌਂਕ ਦੇ ਕੋਲ ਪਹੁੰਚੇ ਤਾਂ ਰੌਂਗ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ 6 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ । ਮਾਨਿਕ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਸਿਰ ਵਿਚ ਡੰਡੇ ਨਾਲ ਸੱਟ ਮਾਰੀ ਅਤੇ ਗਰਦਨ ਤੇ ਤਲਵਾਰ ਰੱਖ ਦਿੱਤੀ। ਬਦਮਾਸ਼ਾਂ ਨੇ ਮਾਨਿਕ ਦੇ ਐਕਟਿਵਾ ਸਕੂਟਰ ਦੀ ਚਾਬੀ ਕੱਢਣ ਤੋਂ ਬਾਅਦ ਉਸਦਾ ਆਈ ਫੋਨ,ਮਾਨਿਕ ਦੇ ਭਰਾ ਦਾ ਸੋਨੇ ਦਾ ਕੜਾ, ਸੋਨੇ ਦੀ ਮੁੰਦਰੀ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *