ਪੰਜਾਬੀ ਗਾਇਕਾ ਜੋਤੀ ਨੂਰਾਂ ਨੂੰ ਜਾਨ ਦਾ ਖ਼ਤਰਾ! ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਦਿੱਤੀ ਜਾਣਕਾਰੀ

ਜਲੰਧਰ : ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਜਾਨ ਨੂੰ ਖ਼ਤਰਾ ਦੱਸਿਆ ਹੈ। ਵੀਡੀਓ ’ਚ ਕਿਹਾ ਗਿਆ ਹੈ ਕਿ…

ਜਲੰਧਰ : ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਜਾਨ ਨੂੰ ਖ਼ਤਰਾ ਦੱਸਿਆ ਹੈ। ਵੀਡੀਓ ’ਚ ਕਿਹਾ ਗਿਆ ਹੈ ਕਿ ਇਸ ਵੇਲੇ ਜੋਤੀ ਨੂਰਾਂ ਨੂੰ ਆਪਣੇ ਮਾਂ-ਪਿਉ ਦਾ ਵੀ ਸਾਥ ਨਹੀਂ ਮਿਲ ਰਿਹਾ। ਉਸ ਨੇ ਵੀਡੀਓ ’ਚ ਖੁਲਾਸਾ ਕੀਤਾ ਹੈ ਕਿ ਕੁਝ ਲੋਕ ਉਸ ਦੇ ਘਰ ਦੇ ਬਾਹਰ ਘੁੰਮ ਰਹੇ ਹਨ। ਉਸ ਨੂੰ ਡਰ ਹੈ ਕਿ ਇਹ ਲੋਕ ਨੁਕਸਾਨ ਪਹੁੰਚਾਉਣ ਲਈ ਭੇਜੇ ਗਏ ਹਨ।

ਵੀਡੀਓ ’ਚ ਉਸ ਨੇ ਆਪਣੇ ਪਤੀ ਕੁਨਾਲ ਪਾਸੀ ਖਿਲਾਫ ਦੋਸ਼ ਲਗਾਏ ਹਨ। ਜੋਤੀ ਨੂਰਾਂ ਨੇ ਕਿਹਾ ਹੈ ਕਿ ਜੇ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪਤੀ ਕੁਨਾਲ ਪਾਸੀ ਹੋਵੇਗਾ। ਇਹ ਵੀਡੀਓ ਉਸ ਨੇ ਵਿਦੇਸ਼ ’ਚ ਬਣਾਈ ਹੈ ਜਿਸ ’ਚ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਭਾਰਤ ’ਚ ਰਾਤ ਇਕ ਵਜੇ ਦਾ ਸਮਾਂ ਹੋਵੇਗਾ।

 

Leave a Reply

Your email address will not be published. Required fields are marked *