ਚੰਡੀਗੜ੍ਹ : ਪੰਜਾਬ ’ਚ ਹੋਏ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ’ਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪ੍ਰੀਵੈਨਸ਼ਨ ਆਫ ਮਨੀ ਲਾਂਡਿ੍ਰੰਗ, 2002 ਤਹਿਤ ਦਰਜ ਮਾਮਲੇ ’ਚ ਮੁਲਜ਼ਮ ਗੁਰਿੰਦਰ ਸਿੰਘ ਤੇ ਉਸ ਦੀ ਪਤਨੀ ਦੀ 112 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਨੂੰ ਅਟੈਚ ਕੀਤਾ ਹੈ। ਇਸ ’ਚ 70.15 ਕਰੋੜ ਦੀ ਅਚੱਲ ਸੰਪਤੀ ਹੈ, ਜਦੋਂਕਿ ਬੈਂਕ ਖਾਤਿਆਂ ’ਚ ਪਏ 41.50 ਕਰੋੜ ਰੁਪਏ ਹਨ। ਗੁਰਿੰਦਰ ਦੀ ਪੰਜਾਬ ਤੇ ਚੰਡੀਗੜ੍ਹ ’ਚ ਕੁੱਲ 27 ਚੱਲ ਅਚੱਲ ਸੰਪਤੀਆਂ ਹਨ।
ਈਡੀ ਨੇ ਉਸ ਖ਼ਿਲਾਫ਼ ਆਈਪੀਸੀ ਤੇ ਪੀਸੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਤੇ ਉਸ ਤੋਂ ਬਾਅਦ ਦਾਇਰ ਚਲਾਨ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ।



