ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਚ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਆਗੂਆਂ ‘ਤੇ ਵਰ੍ਹਿਆ ਹੈ। ਉਨ੍ਹਾਂ ਪੰਜਾਬ ਵਿੱਚ ਗੜੇਮਾਰੀ ਕਾਰਨ ਬਰਬਾਦ ਹੋਣ ਵਾਲੀ ਫਸਲ ਦੇ ਬਾਵਜੂਦ ਮਾਰਕੀਟ ਫੀਸ 3 ਤੋਂ 2 ਫੀਸਦੀ ਤੱਕ ਘਟਾਉਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 3 ਫੀਸਦੀ ਆਰ.ਡੀ.ਐੱਫ. ਉਨ੍ਹਾਂ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ।
ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ..ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਾੜੀ ਸੀਜਨ ਚ ਮਾਰਕੀਟ ਫ਼ੀਸ 3% ਤੋਂ ਘਟਾ ਕੇ 2% ਕਰ ਦਿੱਤੀ ਅਤੇ RDF 3% ਤੋਂ 0% ਕੀਤਾ …ਪੰਜਾਬ ਦਾ ਨੁਕਸਾਨ 250 ਕਰੋੜ ਮਾਰਕੀਟ ਫ਼ੀਸ ਤੇ 750 ਕਰੋੜ RDF ਕੁੱਲ 1000 ਕਰੋੜ
ਕੈਪਟਨ,ਜਾਖੜ, ਮਨਪੀੑਤ ਬਾਦਲ,ਬੈਂਸ ਭਰਾ.ਰਾਣਾ…— Bhagwant Mann (@BhagwantMann) May 4, 2023
RDF ‘ਤੇ 750 ਕਰੋੜ ਦਾ ਨੁਕਸਾਨ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਨੂੰ ਮਾਰਕੀਟ ਫੀਸ ‘ਤੇ 250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਕਿ RDF ‘ਤੇ 750 ਕਰੋੜ, ਕੁੱਲ 1 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਉਨ੍ਹਾਂ ਇੱਕ ਟਵੀਟ ਵਿੱਚ ਲਿਖਿਆ ਕਿ ਕੀ ਭਾਜਪਾ ਦੇ ਨਵੇਂ ਆਗੂ ਬਣੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਬਾਦਲ, ਬੈਂਸ ਭਾਈ, ਰਾਣਾ ਸੋਢੀ, ਕਾਂਗੜ, ਫਤਿਹਜੰਗ ਬਾਜਵਾ ਅਤੇ ਇੰਦਰ ਅਟਵਾਲ ਇਸ ਨੁਕਸਾਨ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣਗੇ।
