Ludhiana gas leak: ਐਤਵਾਰ ਨੂੰ ਲੁਧਿਆਣਾ ‘ਚ ਜ਼ਹਿਰੀਲੀ ਗੈਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹ ਜ਼ਹਿਰੀਲੀ ਗੈਸ ਕਰਿਆਨਾ ਸਟੋਰ ਦੇ ਸਾਹਮਣੇ ਗਟਰ ਵਿੱਚੋਂ ਨਿਕਲੀ। ਗੈਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੇਰ ਰਾਤ ਤੱਕ ਇਲਾਕੇ ਵਿੱਚ ਕੰਮ ਜਾਰੀ ਰਿਹਾ।ਦੇਰ ਰਾਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਦੁਕਾਨ ਮਾਲਕ ਸੌਰਵ ਗੋਇਲ ਨੇ ਸੀਵਰੇਜ ਜਾਮ ਹੋਣ ਤੋਂ ਬਾਅਦ ਇਸ ਨੂੰ ਖੋਲ੍ਹਿਆ ਸੀ। ਜ਼ਹਿਰੀਲੀ ਗੈਸ ਨਿਕਲਣ ਕਾਰਨ ਸੌਰਵ, ਉਸ ਦੀ ਪਤਨੀ ਅਤੇ ਮਾਂ ਦੀ ਮੌਤ ਹੋ ਗਈ, ਜਦਕਿ ਵੱਡਾ ਭਰਾ ਹਸਪਤਾਲ ‘ਚ ਦਾਖਲ ਹੈ।
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਦਸੂਹਾ ਰੋਡ ਉਤੇ ਪੈਂਦੇ ਸੂਏ ਕੋਲ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਮੌਕੇ ਉਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਕਰਿਆਨਾ ਸਟੋਰ ਕੋਲ ਇਹ ਗੈਸ ਲੀਕ ਹੋਈ ਹੈ ਜਿਸ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ।
