Amritpal Singh News: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਦੀ ਚੜ੍ਹਦੀ ਸਵੇਰ ਪੁਲਿਸ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਪੰਜਾਬ ਪੁਲਿਸ ਵਲੋਂ ਉਸਨੂੰ 36 ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ । ਉਹ 18 ਮਾਰਚ ਤੋਂ ਭਗੌੜਾ ਚੱਲ ਰਿਹਾ ਸੀ। ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹਵਾਈ ਅੱਡੇ ਅੰਦਰ ਲਿਜਾਇਆ ਗਿਆ ਹੈ।ਇਥੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਮਿਲੀ ਜਾਣਕਾਰੀ ਅਨੁੁਸਾਰ ਐੱਨਆਈਏ ਅਤੇ RAW ਏੰਜਸੀਆਂ ਜਾਂਚ ਕਰ ਰਹੀਆਂ ਹਨ।
ਕਿਰਨਦੀਪ ਕੌਰ-
ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਹੈ ਇਸ ਉੱਤੇ ਫੰਡਿੰਗ ਇੱਕਠਾ ਕਰਨ ਦਾ ਇਲਜ਼ਾਮ ਹੈ। ਇਹ ਇੰਗਲੈਂਡ ਦੀ ਵਸਨੀਕ ਹੈ।
ਪਪਲਪ੍ਰੀਤ ਸਿੰਘ-
ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ ਹੁਣ ਇਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਇਸ ਉੱਤੇ ਐਨਐੱਸਏ ਲਗਾਇਆ ਗਿਆ ਸੀ।
ਦਲਜੀਤ ਸਿੰਘ ਕਲਸੀ –
ਦਲਜੀਤ ਸਿੰਘ ਕਲਸੀ ਅੰਮ੍ਰਿਤਪਾਲ ਸਿੰਘ ਦਾ ਫਾਇਨੈਂਸਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਪਾਕਿਸਤਾਨ ਵਿੱਚਲੀ ਆਈਐੱਸਆਈ ਨਾਲ ਸੰਬੰਧ ਹੋਣ ਦੇ ਇਲਜ਼ਾਮ ਲੱਗੇ ਹਨ।
ਭਗਵੰਤ ਸਿੰਘ (ਪ੍ਰਧਾਨ ਮੰਤਰੀ ਬਾਜੇਕੇ )-
ਅੰਮ੍ਰਿਤਪਾਲ ਸਿੰਘ ਲਈ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕਰਨ ਦਾ ਇਲਜ਼ਾਮ ਲਗਿਆ ਹੈ ਅਤੇ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਬਲਜੀਤ ਕੌਰ –
ਬਲਜੀਤ ਕੌਰ ਉੱਤੇ ਇਲਜ਼ਾਮ ਹੈ ਇਸ ਨੇ ਅੰਮ੍ਰਿਤਪਾਲ ਨੂੰ ਹਰਿਆਣਾ ਵਿੱਚ ਤਿੰਨ ਦਿਨ ਲਈ ਆਪਣੇ ਘਰ ਵਿੱਚ ਰੱਖਿਆ ਸੀ।
ਤੇਜਿੰਦਰ ਸਿੰਘ-
ਤੇਜਿੰਦਰ ਸਿੰਘ ਅੰਮ੍ਰਿਤਪਾਲ ਦਾ ਗੰਨਮੈਨ ਸੀ ਜੋ ਹਮੇਸ਼ਾ ਪਰਿਛਾਵਾ ਬਣ ਕੇ ਰਹਿੰਦਾ ਸੀ।
ਹਰਜੀਤ ਸਿੰਘ –
ਹਰਜੀਤ ਸਿੰਘ ਅੰਮ੍ਰਿਤਪਾਲ ਦਾ ਚਾਚਾ ਸੀ। ਦੁਬਾਈ ਤੋਂ ਆਇਆ ਸੀ । ਹਰਜੀਤ ਸਿੰਘ ਉੱਤੇ ਐੱਨਐੱਸਏ ਤਹਿਤ ਅਸਾਮ ਜੇਲ੍ਹ ਵਿੱਚ ਬੰਦ ਹੈ।
ਤੂਫਾਨ ਸਿੰਘ –
ਤੂਫਾਨ ਸਿੰਘ ਉਰਫ ਲਵਪ੍ਰੀਤ ਸਿੰਘ ਜੋ ਵਾਰਿਸ ਪੰਜਾਬ ਜਥੇਬੰਦੀ ਦਾ ਐਕਟਿਵ ਮੈਂਬਰ ਸੀ। ਇਹ ਅਜਨਾਲਾ ਕਾਂਡ ਦਾ ਅਹਿਮ ਕਿਰਦਾਰ ਹੈ।
ਗੁਰਮੀਤ ਸਿੰਘ ਬੁੱਕਨਵਾਲਾ –
ਗੁਰਮੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਲਈ ਲੋਕਲ ਨੈੱਟਵਰਕ ਖੜ੍ਹਾ ਕੀਤਾ ਸੀ। ਅੰਮ੍ਰਿਤਪਾਲ ਨੂੰ ਫਰਾਰ ਕਰਨ ਵਿੱਚ ਇਸ ਦਾ ਵੱਡਾ ਯੋਗਦਾਨ ਸੀ।



