ਚੰਡੀਗੜ੍ਹ : ਪੰਜਾਬ ਵਿੱਚ ਕੋੋਰੋਨਾ ਵਾਇਰਸ ਦਾ ਮੁੜ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪੰਜਾਬ ਵਿੱਚ ਸ਼ੁਕਰਵਾਰ ਨੂੰ 236 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਵਿੱਚ ਸਭ ਤੋਂ ਜ਼ਿਆਦਾ 50 ਨਵੇਂ ਮਰੀਜ਼ ਸਾਹਮਣੇ ਆਏ ਹਨ। ਇੱਥੇ ਕੁੱਲ 306 ਮਰੀਜ਼ ਹੋ ਗਏ ਹਨ। ਸੂਬੇ ’ਚ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1,198 ਹੋ ਗਈ ਹੈ।
ਲੁਧਿਆਣਾ ’ਚ 142, ਅੰਮ੍ਰਿਤਸਰ ’ਚ 86, ਪਟਿਆਲਾ ’ਚ 83, ਬਠਿੰਡਾ ’ਚ 81 ਅਤੇ ਜਲੰਧਰ ’ਚ 78 ਮਰੀਜ਼ ਹਨ। ਸੂਬੇ ’ਚ ਕੋਰੋਨਾ ਲਾਗ ਦੀ ਦਰ 4.99 ਫ਼ੀਸਦੀ ਹੈ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਹੀ ਟੈਸਟਿੰਗ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ 4729 ਸੈਂਪਲ ਟੈਸਟ ਕੀਤੇ ਗਏ।
