Amritpal Singh News: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਬੀਤੇ ਦਿਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕੇ ਸਾਰ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੰਜਾਬ ਪੁਲਿਸ ਲੈ ਕੇ ਪਹੁੰਚੀ। ਪਪਲਪ੍ਰੀਤ ਸਿੰਘ ਨੂੰ ਇੱਥੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
“You can run, but you can’t hide from the long arm of the law”
Punjab Police #arrested Papalpreet Singh, main associate of #AmritpalSingh
We urge citizens to maintain peace & harmony in the region pic.twitter.com/M63Er0LNuP
— Punjab Police India (@PunjabPoliceInd) April 11, 2023
ਪੁਲਿਸ ਨੇ ਵੀਡੀਓ ਸੰਦੇਸ਼ ਕੀਤਾ ਜਾਰੀ
ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਪੰਜਾਬ ਪੁਲਿਸ ਨੇ ਕਿਹਾ, “ਤੁਸੀਂ ਭੱਜ ਸਕਦੇ ਹੋ, ਪਰ ਕਾਨੂੰਨ ਦੀ ਲੰਬੀ ਬਾਂਹ ਤੋਂ ਛੁਪ ਨਹੀਂ ਸਕਦੇ”। ਪੰਜਾਬ ਪੁਲਿਸ ਨੇ ਅੱਗੇ ਕਿਹਾ, “ਅਸੀਂ ਨਾਗਰਿਕਾਂ ਨੂੰ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।”
ਪਪਲਪ੍ਰੀਤ ‘ਤੇ ਐੱਨਐੱਸਏ
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪਪਲਪ੍ਰੀਤ ਨੇ ਕਿਹਾ ਕਿ ਉਹ ਚੜ੍ਹਦੀਕਲਾਂ ਵਿੱਚ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ ਪਪਲਪ੍ਰੀਤ ‘ਤੇ ਐੱਨਐੱਸਏ ਲਗਾਇਆ ਹੋਇਆ ਹੈ ਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿਸ ਉੱਤੇ ਪਹਿਲਾ ਵੀ 6 ਮਾਮਲੇ ਦਰਜ ਹਨ।
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੇ ਖੁਲਾਸੇ
ਅੰਮ੍ਰਿਤਪਾਲ ਦਾ ਬੇਹੱਦ ਕਰੀਬੀ ਪਪਲਪ੍ਰੀਤ ਸਿੰਘ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਪਪਲਪ੍ਰੀਤ ਹੀ ਹੈ ਜੋ ਅੰਮ੍ਰਿਤਪਾਲ ਦਾ ਸਭ ਤੋਂ ਕਰੀਬੀ ਸੀ ਅਤੇ ਅੰਮ੍ਰਿਤਪਾਲ ਦੇ ਨਾਲ ਫਰਾਰ ਹੋਇਆ ਸੀ। ਪੁਲਿਸ ਨੂੰ ਉਮੀਦ ਹੈ ਕਿ ਪਪਲਪ੍ਰੀਤ ਸਿੰਘ ਤੋਂ ਵੱਡੇ ਖੁਲਾਸੇ ਹੋ ਸਕਦੇ ਹਨ।



