ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਸ਼ਰਤਾਂ ‘ਚ ਦਿੱਤੀ ਢਿੱਲ

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੇਂਦਰ ਤੋਂ ਵੱਡੀ ਰਾਹਤ ਮਿਲੀ ਹੈ। ਸੂਬਾ ਸਰਕਾਰ ਦੀ ਅਪੀਲ ‘ਤੇ ਕੇਂਦਰ ਨੇ ਖਰੀਦ ਏਜੰਸੀਆਂ ਨੂੰ ਮੰਡੀ ‘ਚੋਂ ਸਾਰੀ ਫਸਲ ਚੁੱਕਣ…

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੇਂਦਰ ਤੋਂ ਵੱਡੀ ਰਾਹਤ ਮਿਲੀ ਹੈ। ਸੂਬਾ ਸਰਕਾਰ ਦੀ ਅਪੀਲ ‘ਤੇ ਕੇਂਦਰ ਨੇ ਖਰੀਦ ਏਜੰਸੀਆਂ ਨੂੰ ਮੰਡੀ ‘ਚੋਂ ਸਾਰੀ ਫਸਲ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਵਾਰ ਖਰਾਬ ਅਨਾਜ ਦੀ ਅਦਾਇਗੀ ਵਿੱਚ ਕੋਈ ਕਟੌਤੀ ਨਾ ਕੀਤੀ ਜਾਵੇ। ਕਿਉਂਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਇਸ ਤੋਂ ਪਹਿਲਾਂ ਥੋੜ੍ਹੀ ਜਿਹੀ ਖਰਾਬ ਹੋਈ ਕਣਕ ਲਈ 5.31 ਰੁਪਏ ਪ੍ਰਤੀ ਕੁਇੰਟਲ ਅਤੇ 80 ਫੀਸਦੀ ਤੱਕ ਨੁਕਸਾਨ ਹੋਣ ‘ਤੇ 31.87 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਾਹਤ ਦਿੱਤੀ ਜਾਂਦੀ ਸੀ। ਹੁਣ ਖਰਾਬ ਅਨਾਜ ‘ਤੇ 80 ਫੀਸਦੀ ਤੱਕ 5.31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਹੋਵੇਗੀ।ਪੰਜਾਬ ਵਿੱਚ 14.57 ਲੱਖ ਹੈਕਟੇਅਰ ਖੜ੍ਹੀ ਫਸਲ ਪ੍ਰਭਾਵਿਤ ਹੋਈ ਹੈ।

ਰਿਪੋਰਟਾਂ ਮੁਤਾਬਕ ਪੰਜਾਬ ਵਿੱਚ 35 ਤੋਂ 80 ਫੀਸਦੀ ਕਣਕ ਖ਼ਰਾਬ ਹੋ ਚੁੱਕੀ ਹੈ। ਇਸੇ ਤਰ੍ਹਾਂ ਜੇਕਰ ਅਨਾਜ 6 ਫੀਸਦੀ ਤੱਕ ਖ਼ਰਾਬ ਹੁੰਦਾ ਹੈ ਤਾਂ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਜੇਕਰ ਅਨਾਜ 6 ਤੋਂ 8 ਫੀਸਦੀ ਤੱਕ ਸੁੰਗੜਿਆ ਜਾਂ ਟੁੱਟ ਗਿਆ ਤਾਂ 5.31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। 8 ਤੋਂ 10 ਫੀਸਦੀ ਸੁੰਗੜੇ ਜਾਂ ਟੁੱਟੇ ਅਨਾਜ ‘ਤੇ 10.62 ਰੁਪਏ, 15 ਤੋਂ 16 ਫੀਸਦੀ ‘ਤੇ 26.66 ਰੁਪਏ ਅਤੇ 16 ਤੋਂ 18 ਫੀਸਦੀ ਦਾਣਿਆਂ ਦੇ ਟੁੱਟਣ ਜਾਂ ਸੁੰਗੜਨ ‘ਤੇ 31.87 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 15 ਤੋਂ 18 ਫੀਸਦੀ ਕਣਕ ਦਾ ਨਾੜ ਖਰਾਬ ਹੋਇਆ ਹੈ।

ਬੀਤੀ ਰਾਤ ਤੱਕ 81519 ਕੁਇੰਟਲ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਇਸ ਵਿੱਚੋਂ ਸਿਰਫ਼ 18 ਫੀਸਦੀ ਕਣਕ ਦੀ ਹੀ ਖਰੀਦ ਹੋਈ ਹੈ। ਇਹ ਕਮੀ ਇਸ ਲਈ ਆਈ ਕਿਉਂਕਿ ਕੇਂਦਰੀ ਖਰੀਦ ਏਜੰਸੀਆਂ ਕੋਲ ਕੱਲ੍ਹ ਤੱਕ ਕੇਂਦਰ ਸਰਕਾਰ ਦੇ ਹੁਕਮ ਨਹੀਂ ਸਨ। ਇਸੇ ਕਰਕੇ ਕੇਂਦਰੀ ਏਜੰਸੀਆਂ ਨੇ ਬਰਸਾਤ ਕਾਰਨ ਖਰਾਬ ਹੋਈ ਕਣਕ ਦੀ ਖਰੀਦ ਨਹੀਂ ਕੀਤੀ। ਹੁਣ ਏਜੰਸੀਆਂ ਅੱਜ ਤੋਂ ਖਰੀਦਣਗੀਆਂ।

10 ਫੀਸਦੀ ਖਰਾਬ ਅਨਾਜ ‘ਤੇ MSP ਮਿਲੇਗਾ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜੇਕਰ ਬੇਮੌਸਮੀ ਬਾਰਿਸ਼ ਕਾਰਨ ਕਣਕ ਦਾ ਦਾਣਾ 10 ਫੀਸਦੀ ਤੱਕ ਖਰਾਬ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਇਸ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਮਿਲੇਗਾ। ਪਰ ਪੰਜਾਬ ਦੇ ਹਾਲਾਤ ਇਹ ਹਨ ਕਿ ਬੇਮੌਸਮੀ ਬਰਸਾਤ ਕਾਰਨ ਇੱਥੋਂ ਦੀ 35 ਤੋਂ 80 ਫੀਸਦੀ ਕਣਕ ਦੇ ਦਾਣੇ ਫਿੱਕੇ ਪੈ ਗਏ ਹਨ। ਕੇਂਦਰ ਨੇ ਇਹ ਵੀ ਕਿਹਾ ਹੈ ਕਿ 6 ਫੀਸਦੀ ਖਰਾਬ ਅਨਾਜ ‘ਤੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *