PSTET ਦੀ ਪ੍ਰੀਖਿਆ 30 ਅਪ੍ਰੈਲ ਨੂੰ, ਨੋਟਿਸ ਹੋਇਆ ਜਾਰੀ

ਚੰਡੀਗੜ੍ਹ: ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ ਜੋ ਕਿ ਉੱਤਰ ਪੱਤਰੀ ਸਮੇਤ ਰੱਦ ਕਰ ਦਿੱਤੀ ਗਈ ਸੀ। ਹੁਣ ਇਸ ਪ੍ਰੀਖਿਆ ਨੂੰ ਮੁੜ ਕਰਵਾਉਣ ਲਈ ਐਸਸੀਆਰਟੀ ਪੰਜਾਬ…

ਚੰਡੀਗੜ੍ਹ: ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ ਜੋ ਕਿ ਉੱਤਰ ਪੱਤਰੀ ਸਮੇਤ ਰੱਦ ਕਰ ਦਿੱਤੀ ਗਈ ਸੀ। ਹੁਣ ਇਸ ਪ੍ਰੀਖਿਆ ਨੂੰ ਮੁੜ ਕਰਵਾਉਣ ਲਈ ਐਸਸੀਆਰਟੀ ਪੰਜਾਬ ਵੱਲੋਂ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਨਵੇਂ ਨੋਟਿਸ ਅਨੁਸਾਰ ਹੁਣ ਇਹ ਪ੍ਰੀਖਿਆ 30 ਅਪ੍ਰੈਲ 2023 ਨੂੰ ਸਵੇਰੇ 10 ਵਜੇ ਤੋਂ 1 ਵਜੇ ਦੇ ਦਰਮਿਆਨ ਹੋਵੇਗੀ। ਇਸ ਸਬੰਧੀ ਬਕਾਇਦਾ ਐਸੀਈਆਰਟੀ ਦੇ ਡਾਇਰੈਕਟਰ ਪੰਜਾਬ ਵੱਲੋਂ ਨੋਟਿਸ ਦਿੱਤਾ ਗਿਆ ਹੈ।  ਉਮੀਦਵਾਰ ਪ੍ਰੀਖਿਆ ਦੀ ਅਪਡੇਟ ਜਾਣਕਾਰੀ ਲਈ ਸਮੇਂ-ਸਮੇਂ ਉਤੇ ਵਿਭਾਗ ਦੀ ਵੈੱਬਸਾਈਟ www.ssapunjab.org ਜਾਂਚਦੇ ਰਹਿਣ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੀਐੱਸਟੀਈਟੀ ਦੀ ਪ੍ਰੀਖਿਆ ਰੱਦ ਕਰਵਾ ਦਿੱਤੀ ਸੀ। ਨਾਲ ਹੀ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਡਾ. ਰਵਿੰਦਰ ਸਿੰਘ ਸਾਹਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 

Leave a Reply

Your email address will not be published. Required fields are marked *