ਜਲੰਧਰ ‘ਚ ਕੁੱਤਿਆਂ ਦੀ ਦਹਿਸ਼ਤ, ਐਕਟਿਵਾ ਸਵਾਰ 2 ਵਿਅਕਤੀਆਂ ‘ਤੇ ਹਮਲਾ

ਜਲੰਧਰ: ਜਲੰਧਰ ਸ਼ਹਿਰ ‘ਚ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ।  ਕੁੱਤੇ ਆਏ ਦਿਨ ਲੋਕਾਂ ‘ਤੇ ਹਮਲਾ ਕਰ ਰਹੇ ਹਨ। ਇਨ੍ਹਾਂ ‘ਚ ਇੰਨੀ ਦਹਿਸ਼ਤ ਹੈ…

ਜਲੰਧਰ: ਜਲੰਧਰ ਸ਼ਹਿਰ ‘ਚ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ।  ਕੁੱਤੇ ਆਏ ਦਿਨ ਲੋਕਾਂ ‘ਤੇ ਹਮਲਾ ਕਰ ਰਹੇ ਹਨ। ਇਨ੍ਹਾਂ ‘ਚ ਇੰਨੀ ਦਹਿਸ਼ਤ ਹੈ ਕਿ ਰਾਤ ਸਮੇਂ ਸ਼ਹਿਰ ਦੀਆਂ ਸੜਕਾਂ ‘ਤੇ ਨਿਕਲਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਉਹ ਗਲੀਆਂ ਵਿੱਚ ਝੁੰਡ ਬਣਾ ਕੇ ਘੁੰਮਦੇ ਹਨ ਅਤੇ ਇਕੱਲੇ ਵਿਅਕਤੀ ‘ਤੇ ਨਜ਼ਰ ਆਉਣ ‘ਤੇ ਹਮਲਾ ਕਰਦੇ ਹਨ।

 ਸ਼ਹਿਰ ਦੇ ਵਾਰਡ ਨੰਬਰ 53 ਦੇ ਚਿੰਤਪੁਰਨੀ ਮੰਦਰ (ਵਿਕਰਮਪੁਰਾ) ਵਿੱਚ ਸਾਹਮਣੇ ਆਇਆ ਹੈ। ਭੈਰੋਂ ਬਾਜ਼ਾਰ ਸਥਿਤ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਰਾਕੇਸ਼ ਜੈਨ (72) ਰਾਤ ਸਮੇਂ ਗਲੀ ਤੋਂ ਐਕਟਿਵਾ ਸਕੂਟੀ ‘ਤੇ ਜਾ ਰਹੇ ਸਨ ਕਿ ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਸਕੂਟੀ ‘ਤੇ ਪਿੱਛੇ ਬੈਠੇ ਬਜ਼ੁਰਗ ਦੀ ਲੱਤ ਕੁੱਤਿਆਂ ਨੇ ਫੜ ਲਈ। ਜਦੋਂ ਸਕੂਟਰੀ ਰੁਕੀ ਤਾਂ ਕੁੱਤੇ ਡਰ ਕੇ ਭੱਜੇ ਨਹੀਂ ਸਗੋਂ ਹੋਰ ਹਮਲਾਵਰ ਹੋ ਗਏ।

ਸਥਾਨਕ ਲੋਕਾਂ ਨੇ ਗੁਹਾਰ ਲਗਾਈ ਹੈ ਕਿ ਪ੍ਰਸ਼ਾਸਨ ਕੁੱਤਿਆ ਦਾ ਕੋਈ ਹੱਲ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਲੋਕ ਬੇਹੱਦ ਪਰੇਸ਼ਾਨ ਹਨ।

Leave a Reply

Your email address will not be published. Required fields are marked *