Instagram Influencer ਜਸਨੀਤ ਕੌਰ ਗ੍ਰਿਫਤਾਰ, ਕਾਰੋਬਾਰੀ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ

ਲੁਧਿਆਣਾ: ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅੱਧ-ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ ਪਾ ਕੇ ਕਾਰੋਬਾਰੀਆਂ ਨੂੰ ਫਸਾਉਂਦੀ…

ਲੁਧਿਆਣਾ: ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅੱਧ-ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ ਪਾ ਕੇ ਕਾਰੋਬਾਰੀਆਂ ਨੂੰ ਫਸਾਉਂਦੀ ਸੀ ਅਤੇ ਫਿਰ ਉਹ ਉਸ ਨਾਲ ਗੱਲ ਕਰਦੀ। ‘ਹਨੀਟ੍ਰੈਪ’ ‘ਚ ਫਸਣ ਤੋਂ ਬਾਅਦ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲ ਕਰਦੀ। ਜੇਕਰ ਕੋਈ ਰੁਪਏ ਨਾ ਦਿੰਦਾ ਤਾਂ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਂਦੀ ਸੀ। ਪੁਲਿਸ ਨੇ ਲੜਕੀ ਦੀ ਮਹਿੰਗੀ BMW ਕਾਰ ਵੀ ਜ਼ਬਤ ਕਰ ਲਈ ਹੈ। ਥਾਣਾ ਸਦਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਸਨੀਤ ਕੌਰ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੇ ਇਸ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਲੋਕਾਂ ਨੂੰ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਗਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫਾਲੋਅਰਸ ਦਾ ਪਤਾ ਲੱਗਾ ਹੈ। 

ਕੌਣ ਹੈ ਜਸਨੀਤ ਕੌਰ?
ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ ‘ਤੇ ਬਾਲਗ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਅਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। 

ਪੁਲਿਸ ਨੇ 75 ਲੱਖ ਦੀ ਬੀ.ਐਮ.ਡਬਲਯੂ ਜ਼ਬਤ

ਮੀਡੀਆ ਰਿਪੋਰਟਾਂ ਮੁਤਾਬਕ ਜਸਨੀਤ ਕੌਰ ਕੋਲੋਂ ਪੁਲਿਸ ਨੇ ਜ਼ਬਤ ਕੀਤੀ BMW ਦੀ ਕੀਮਤ ਕਰੀਬ 75 ਲੱਖ ਰੁਪਏ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਲੜਕੀ ਨੇ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਦੀ ਬਲੈਕਮੇਲਿੰਗ ਕੀਤੀ ਹੈ। ਮਾਡਲ ਟਾਊਨ ਪੁਲਿਸ ਜਸਨੀਤ ਕੌਰ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਜਸਨੀਤ ਕੌਰ ਦਾ ਕਾਲ ਰਿਕਾਰਡ ਵੀ ਸਕੈਨ ਕੀਤਾ ਜਾ ਰਿਹਾ ਹੈ।

 

Leave a Reply

Your email address will not be published. Required fields are marked *