ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਗਿਣਤੀ ‘ਚ ਲੋਕ ‘ਆਪ’ ‘ਚ ਸ਼ਾਮਿਲ 

ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸਥਾਨਕ ਨਿਵਾਸੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਕੈਂਟ ਤੋਂ…

ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸਥਾਨਕ ਨਿਵਾਸੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਕੈਂਟ ਤੋਂ ‘ਆਪ’ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਸੈਂਕੜੇ ਆਮ ਲੋਕ ਆਪਮੁਹਾਰੇ ‘ਆਪ ਦੇ ਇੰਨਕਲਾਬੀ ਕਾਫ਼ਲੇ ਦਾ ਹਿੱਸਾ ਬਣੇ। ਇਸ ਮੌਕੇ ਬਰਸਟ ਦੇ ਨਾਲ ਜਲੰਧਰ ਕੈਂਟ ਤੋਂ ‘ਆਪ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਸਮੇਤ ਰਾਜਵਿੰਦਰ ਕੌਰ ਥਿਆੜਾ ਸਕੱਤਰ ਪੰਜਾਬ, ਮੰਗਲ ਸਿੰਘ ਲੋਕ ਸਭਾ ਇੰਚਾਰਜ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) , ਪਰਮਿੰਦਰ ਸਿੰਘ ਬਰਾੜ ਯੂਥ ਵਿੰਗ ਸੈਕਟਰ ਜਲੰਧਰ , ਰਮਣੀਕ ਰੰਧਾਵਾ ਚੇਅਰਮੈਨ , ਕਸ਼ਮੀਰ ਮੱਲੀ ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਿਰ ਸਨ, ਜਿੰਨ੍ਹਾਂ ਵੱਲੋਂ ਪਰਿਵਾਰ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ ਦੀ ਸਰਕਾਰ ਬਣੀ ਹੈ ਤਾਂ ਲਗਾਤਾਰ ਸੂਬੇ ਦੀ ਤਰੱਕੀ ਲਈ ਕੰਮ ਕੀਤਾ ਜਾ ਰਿਹਾ ਹੈ। ਮਸਲਾ ਭਾਂਵੇ ਪੰਜਾਬੀਆਂ ਨੂੰ ਮਹਿੰਗੇ ਬਿਜਲੀ ਬਿੱਲਾਂ ਤੋਂ ਨਿਜਾਤ ਦਿਵਾਉਣ ਦਾ ਹੋਵੇ, ਜਾਂ ਮਸਲਾ ਹੋਵੇ ਪਿਛਲੀਆਂ ਭ੍ਰਿਸ਼ਟ ਸਰਕਾਰ ਦੇ ਜੰਗਲ ਰਾਜ ‘ਚੋਂ ਕੱਢ ਸੂਬੇ ਨੂੰ ਮੁੜ ਤਰੱਕੀ ਦੇ ਰਾਹ ਤੋਰਨ ਦਾ, ਸਸਤੇ ਭਾਅ ਲੋਕਾਂ ਨੂੰ ਰੇਤਾ-ਬਜ਼ਰੀ ਮੁਹੱਈਆ ਕਰਵਾਉਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਸਿਆਸਤਦਾਨਾਂ ਵੱਲੋਂ ਪਾਲੇ ਵੱਖੋ-ਵੱਖਰੇ ਮਾਫ਼ੀਏ ਦੀ ਗ੍ਰਿਫ਼ਤ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਤਰੱਕੀ ਦੇ ਰਾਹ ਪਾਉਣ ਦਾ, ਤਾਂ ਹਰ ਖੇਤਰ ਵਿੱਚ ਤਿੰਨ ਕਰੋੜ ਪੰਜਾਬੀਆਂ ਵੱਲੋਂ ਚੁਣੀ ਮਾਨ ਸਰਕਾਰ ਆਪਣੇ ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਉਤਰਨ ਲਈ ਲਗਾਤਾਰ ਉੱਦਮ ਕਰ ਰਹੀ ਹੈ।

ਸੋਢੀ ਨੇ ਆਗਾਮੀ ਚੋਣਾਂ ਵਿੱਚ ‘ਆਪ ਦੀ ਇੱਕਪਾਸੜ ਜਿੱਤ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਪੰਜਾਬ ਦਾ ਹਰ ਨਿਵਾਸੀ ਮਾਨ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੈ ਅਤੇ ਆਗਾਮੀ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ ਵਿੱਚ ਸ਼ਾਮਿਲ ਹੋਣ ਲਈ ਆਮ ਲੋਕਾਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸ਼ਾਹ ਇਸਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਅਤੇ ਪੰਜਾਬ ਦੇ ਹਰ ਆਮ ਨਾਗਰਿਕ ਦੀ ਪਾਰਟੀ ਹੈ ਅਤੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਇਸਦੀ ਜਿੱਤ ਯਕੀਨੀ ਹੈ।

Leave a Reply

Your email address will not be published. Required fields are marked *