Tomato price today: ਮਹਿੰਗਾਈ ਦੀ ਵੱਡੀ ਮਾਰ, ਟਮਾਟਰ 120 ਰੁਪਏ ਤੋਂ ਪਾਰ, ਸਬਜ਼ੀਆਂ ਹੋਈਆਂ ਮਹਿੰਗੀਆਂ

Tomato Price Today: ਬਾਰਿਸ਼ ਦੇ ਨਾਲ ਹੀ ਭਾਰਤ ‘ਚ ਮਹਿੰਗਾਈ ਵਧਦੀ ਨਜ਼ਰ ਆ ਰਹੀ ਹੈ। ਜੋ ਟਮਾਟਰ ਪਿਛਲੇ ਹਫਤੇ 30-40 ਰੁਪਏ ਕਿਲੋ ਦੇ ਹਿਸਾਬ ਨਾਲ…

Tomato Price Today: ਬਾਰਿਸ਼ ਦੇ ਨਾਲ ਹੀ ਭਾਰਤ ‘ਚ ਮਹਿੰਗਾਈ ਵਧਦੀ ਨਜ਼ਰ ਆ ਰਹੀ ਹੈ। ਜੋ ਟਮਾਟਰ ਪਿਛਲੇ ਹਫਤੇ 30-40 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੇ ਸਨ, ਹੁਣ ਉਸ ਲਈ 100 ਤੋਂ 120 ਰੁਪਏ ਦੇਣੇ ਪੈਣਗੇ। 

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟਮਾਟਰ 80 ਤੋਂ 100 ਰੁਪਏ ਤੱਕ ਵਿਕ ਰਿਹਾ ਹੈ। ਯੂਪੀ ਵਿੱਚ ਵੀ ਟਮਾਟਰ ਦਾ ਰੇਟ 100 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਅਜਿਹੇ ‘ਚ ਲੋਕ ਆਪਣੇ ਥੈਲਿਆਂ ‘ਚੋਂ ਟਮਾਟਰਾਂ ਦੀ ਗਿਣਤੀ ਘੱਟ ਕਰਦੇ ਦੇਖੇ ਗਏ। ਮਿਸਾਲ ਵਜੋਂ ਜਿਹੜੇ ਲੋਕ 2 ਤੋਂ 3 ਕਿਲੋ ਟਮਾਟਰ ਖਰੀਦਦੇ ਸਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਅੱਧਾ ਕਿੱਲੋ ਟਮਾਟਰ ਲੈ ਕੇ ਹੀ ਸੰਤੁਸ਼ਟ ਹਨ। ਕਿਉਂਕਿ ਟਮਾਟਰ ਜੋ 20 ਤੋਂ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ, ਅੱਜ ਥੋਕ ਬਾਜ਼ਾਰ ਵਿੱਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜਿਸ ਦੀ ਪ੍ਰਚੂਨ ਕੀਮਤ 130 ਰੁਪਏ ਤੋਂ 140 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਪਿਛਲੇ ਕੁਝ ਸਮੇਂ ਤੋਂ ਹੋਈ ਬੇਮੌਸਮੀ ਬਾਰਿਸ਼ ਕਾਰਨ ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਕੜਾਕੇ ਦੀ ਗਰਮੀ ਕਾਰਨ ਇਸ ਦੇ ਉਤਪਾਦਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਚੱਕਰਵਾਤੀ ਤੂਫਾਨ ਬਿਪਰਜੋਏ ਨੇ ਵੀ ਟਮਾਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਗੁਜਰਾਤ ਅਤੇ ਮਹਾਰਾਸ਼ਟਰ ਵੀ ਟਮਾਟਰ ਦੇ ਸਭ ਤੋਂ ਵੱਧ ਉਤਪਾਦਨ ਵਾਲੇ ਰਾਜਾਂ ਵਿੱਚ ਸ਼ਾਮਲ ਹਨ, ਜਿੱਥੇ ਬਿਪਰਜੋਏ ਦਾ ਪ੍ਰਕੋਪ ਦੇਖਿਆ ਗਿਆ ਸੀ।

Leave a Reply

Your email address will not be published. Required fields are marked *