ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਵੱਡਾ ਐਕਸ਼ਨ ਲਿਆ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਹੋ ਰਹੀ ਹੈ ਪਰ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ 5 ਸਾਥੀਆਂ ਉੱਤੇ ਐੱਨਐੱਸਏ ਵੀ ਲਗਾਇਆ ਗਿਆ ਹੈ। ਇਸ ਦੌਰਾਨ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਰਣਜੀਤ ਸਿੰਘ ਢੱਡਰੀਆਂਵਾਲਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਨੂੰ ਦੇਖਣ ਦਾ ਹਰ ਕਿਸੇ ਦਾ ਵੱਖੋ-ਵੱਖ ਤਰੀਕਾ ਹੈ ਤੇ ਆਪਣੇ ਤੌਰ ਉਤੇ ਹਰ ਮੁੱਦੇ ਨੂੰ ਦੇਖਣਾ ਉਸ ਦਾ ਹੱਕ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੋਈ ਸਾਡਾ ਦੁਸ਼ਮਣ ਨਹੀਂ, ਉਹ ਵੀ ਸਿੱਖ ਹੈ ਅਸੀਂ ਵੀ ਸਿੱਖ ਹਾਂ। ਜਦੋਂ ਕੁਝ ਵਾਪਰ ਰਿਹਾ ਹੈ, ਉਹ ਸਾਂਝੀਆਂ ਗਲਤੀਆਂ ਵਿਚ ਗਿਣਿਆ ਜਾਂਦਾ ਹੈ ਜੋ ਹਰ ਕਿਸੇ ਨੂੰ ਭੁਗਤਣਾ ਪੈਂਦਾ ਹੈ।
ਪ੍ਰਧਾਨ ਮੰਤਰੀ ਬਾਜੇਕੇ ਨੂੰ ਲੈ ਕੇ ਵੱਡਾ ਬਿਆਨ
ਉਨ੍ਹਾਂ ਨੇ ਪ੍ਰਧਾਨ ਮੰਤਰੀ ਬਾਜੇਕੇ ਵਾਲੇ ਨੂੰ ਲੈ ਕੇ ਕਿਹਾ ਹੈ ਉਹ ਸਾਨੂੰ ਵੀ ਗਾਲਾਂ ਕੱਢਦਾ ਸੀ ਅਤੇ ਹੋਰਨਾਂ ਨੂੰ ਵੀ। ਉਨ੍ਹਾਂ ਨੇ ਕਿਹਾ ਹੁਣ ਉਸ ਉੱਤੇ ਐੱਨਐੱਸਏ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਸ ਦੀ ਮਾਂ-ਪਿਉ ਨੂੰ ਜਾ ਕੇ ਪੁੱਛੇ ਜਿੰਨ੍ਹਾਂ ਪੁੱਤ ਜੇਲ੍ਹ ਵਿੱਚ ਹੈ ਕਿੰਨਾ ਦਰਦ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਬੰਦੇ ਨੂੰ ਜੇਕਰ ਟਾਈਮ ਉੱਤੇ ਸਮਝਾਇਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਲੈ ਕੇ ਵੱਖਰੀਆਂ-ਵੱਖਰੀਆਂ ਖ਼ਬਰਾਂ ਦਿਖਾਈਆ ਜਾ ਰਹੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਦਾ ਦੌਰ ਹਥਿਆਰਾਂ ਦਾ ਨਹੀ ਹੈ ਸਗੋਂ ਐਜੂਕੇਸ਼ਨ ਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮਾਜ ਵਿੱਚਲੇ ਸ਼ਰਾਰਤੀ ਅਨਸਰਾਂ ਤੋਂ ਬਚਣਾ ਚਾਹੀਦਾ ਹੈ।



