ਪੰਜਾਬ ’ਚ ਚੱਕਰਵਾਤੀ ਤੂਫ਼ਾਨ ਨਾਲ 30 ਤੋਂ ਵੱਧ ਮਕਾਨ ਨੁਕਸਾਨੇ, 9 ਲੋਕ ਜ਼ਖ਼ਮੀ

ਅਬੋਹਰ : ਸ਼ੁੱਕਰਵਾਰ ਦੁਪਹਿਰ ਬਾਅਦ ਤਿੰਨ ਵਜੇ ਆਏ ਚੱਕਰਵਾਤੀ ਤੂਫ਼ਾਨ ਨੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਜ਼ਿਲ੍ਹੇ ਦੇ ਪਿੰਡ ਬਕੈਨਵਾਲਾ ਦੀ ਢਾਣੀ ਵਿਚ ਭਾਰੀ ਨੁਕਸਾਨ…

ਅਬੋਹਰ : ਸ਼ੁੱਕਰਵਾਰ ਦੁਪਹਿਰ ਬਾਅਦ ਤਿੰਨ ਵਜੇ ਆਏ ਚੱਕਰਵਾਤੀ ਤੂਫ਼ਾਨ ਨੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਜ਼ਿਲ੍ਹੇ ਦੇ ਪਿੰਡ ਬਕੈਨਵਾਲਾ ਦੀ ਢਾਣੀ ਵਿਚ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫ਼ਾਨ ਨੇ ਕਰੀਬ 30 ਮਕਾਨਾਂ ਨੂੰ ਢਾਹ ਦਿੱਤਾ, ਬਾਗਾਂ ਵਿਚ ਲੱਗੇ ਦਰਖ਼ਤ ਪੁੱਟੇ ਗਏ ਤੇ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ।

30 ਮਕਾਨਾਂ ਨੂੰ ਢਾਹ ਦਿੱਤਾ 

ਡਿੱਗੇ ਮਕਾਨਾਂ ਦੇ ਮਲਬੇ ਹੇਠ 9 ਜਣੇ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਚੱਕਰਵਾਤੀ ਤੂਫ਼ਾਨ ਪਹਿਲਾਂ ਕਦੇ ਵੀ ਵੇਖਿਆ ਨਹੀਂ ਹੈ।

ਅਧਿਕਾਰੀਆਂ ਨੇ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ

ਮਿਲੀ ਜਾਣਕਾਰੀ ਅਨੁਸਾਰ ਇਕ ਘਰ ਵਿਚ ਖੜ੍ਹੀ ਟਰਾਲੀ ਪਲਟ ਗਈ ਜਦਕਿ ਦਰਖ਼ਤ ਦੂਰ ਜਾ ਡਿੱਗੇ। ਮਕਾਨਾਂ ਦੇ ਮਲਬੇ ਵਿਚ ਲੋਕਾਂ ਦਾ ਕੀਮਤੀ ਸਮਾਨ ਦੱਬ ਕੇ ਬਰਬਾਦ ਹੋ ਗਿਆ। ਸਥਾਨਕ ਲੋਕਾਂ ਨੇ ਆਰਥਿਕ ਮੁਆਵਜ਼ੇ ਲਈ ਆਵਾਜ਼ ਬੁਲੰਦ ਕੀਤੀ ਹੈ। ਦੇਰ ਸ਼ਾਮ ਫ਼ਾਜ਼ਿਲਕਾ ਦੇ ਤਹਿਸੀਲਦਾਰ ਸੁਖਦੇਵ ਸਿੰਘ ਤੇ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

 

Leave a Reply

Your email address will not be published. Required fields are marked *