ਢਾਈ ਸਾਲ ਤੋਂ ਪਪਲਪ੍ਰੀਤ ਦੇ ਸੰਪਰਕ ‘ਚ ਸੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ

Amritpal Singh: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਮ…

Amritpal Singh: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਮ ਦੀ ਇਕ ਔਰਤ ਨੂੰ 19 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਨੂੰ ਉਸ ਦੇ ਘਰ ਵਿਚ ਪਨਾਹ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। 

ਅੰਮ੍ਰਿਤਪਾਲ ਨੂੰ ਘਰ ‘ਚ ਪਨਾਹ ਦੇਣ ਵਾਲੀ ਬਲਜੀਤ ਕੌਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਨੂੰ ਘਰ ‘ਚ ਪਨਾਹ ਦੇਣ ਵਾਲੀ ਬਲਜੀਤ ਕੌਰ ਪਪਲਪ੍ਰੀਤ ਸਿੰਘ ਦੇ ਯੂ -ਟਿਊਬ ਚੈੱਨਲ ਰਾਹੀ ਢਾਈ ਸਾਲ ਪਹਿਲਾਂ ਪਪਲਪ੍ਰੀਤ ਦੇ ਸੰਪਰਕ ‘ਚ ਆਈ ਸੀ। ਦੱਸ ਦਈਏ ਕਿ 42 ਸਾਲ ਦੀ ਉਮਰ ‘ਚ ਵੀ ਬਲਜੀਤ ਕੌਰ ਨੇ ਵਿਆਹ ਨਹੀਂ ਕਰਵਾਇਆ। ਬਲਜੀਤ ਕੌਰ ਦਾ ਭਰਾ ਐਸਡੀਐਮ ਲਾਡਵਾ ਅਤੇ ਤਹਿਸੀਲਦਾਰ ਦਾ ਰੀਡਰ ਰਿਹਾ ਹੈ ਅਤੇ ਫਿਲਹਾਲ ਉਹ ਡੀਸੀ ਕੁਰੂਕਸ਼ੇਤਰ ਦਫ਼ਤਰ ਵਿਖੇ ਤੈਨਾਤ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਹਰਿਆਣੇ ਤੋਂ ਮਹਿਤਪੁਰ ਥਾਣੇ ਵਿਖੇ ਲਿਆਂਦਾ ਗਿਆ ਹੈ।

ਪਪਲਪ੍ਰੀਤ ਸਿੰਘ ਖ਼ਿਲਾਫ਼ ਵੀ ਚਾਰ ਕੇਸ ਦਰਜ

ਅੰਮ੍ਰਿਤਪਾਲ ਸਿੰਘ ਦੇ ਨਾਲ-ਨਾਲ ਪਪਲਪ੍ਰੀਤ ਸਿੰਘ ਖ਼ਿਲਾਫ਼ ਵੀ ਚਾਰ ਕੇਸ ਦਰਜ ਹੋ ਚੁੱਕੇ ਹਨ। ਪੁਲਿਸ ਤੋਂ ਇਲਾਵਾ ਹੁਣ ਇਨਕਮ ਟੈਕਸ ਵਿਭਾਗ ਪਪਲਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਦਰਅਸਲ, 2019-20 ਵਿੱਚ ਪਪਲਪ੍ਰੀਤ ਸਿੰਘ ਦੇ ਖਾਤਿਆਂ ਵਿੱਚ 4,48,868 ਰੁਪਏ ਹੋਰ ਪਾਏ ਗਏ ਸਨ। ਜਿਸ ਦੇ ਜਵਾਬ ਲਈ ਪਪਲਪ੍ਰੀਤ ਨੂੰ 14 ਮਾਰਚ ਨੂੰ ਨੋਟਿਸ ਦਿੱਤਾ ਗਿਆ ਅਤੇ 20 ਮਾਰਚ ਤੱਕ ਪੇਸ਼ ਹੋਣ ਲਈ ਕਿਹਾ ਗਿਆ।

ਇਨਕਮ ਟੈਕਸ ਵਿਭਾਗ ਦਾ ਐਕਸ਼ਨ

ਮਿਲੀ ਜਾਣਕਾਰੀ ਮੁਤਾਬਿਕ ਪਪਲਪ੍ਰੀਤ ਸਿੰਘ ਨੂੰ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਨਾਲ ਭੱਜਣਾ ਪਿਆ ਸੀ। ਜਿਸ ਕਾਰਨ ਉਹ 20 ਮਾਰਚ ਨੂੰ ਆਮਦਨ ਕਰ ਵਿਭਾਗ ਸਾਹਮਣੇ ਪੇਸ਼ ਨਹੀਂ ਹੋ ਸਕਿਆ। ਆਮਦਨ ਕਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਪਲਪ੍ਰੀਤ ਸਿੰਘ ਯੂ-ਟਿਊਬ ਤੋਂ 8 ਤੋਂ 20 ਹਜ਼ਾਰ ਰੁਪਏ ਅਤੇ ਡੇਅਰੀ ਕਾਰੋਬਾਰ ਤੋਂ 15 ਹਜ਼ਾਰ ਰੁਪਏ ਕਮਾਉਂਦਾ ਸੀ।

Leave a Reply

Your email address will not be published. Required fields are marked *