ਹਾਈਵੇਅ ਤੋਂ ਖਤਮ ਹੋਵੇਗਾ ਟੋਲ ਪਲਾਜ਼ਾ!

ਨਵੀਂ ਦਿੱਲੀ: ਟੋਲ ਪਲਾਜਿਆ ਤੋਂ ਆਮ ਲੋਕ ਬਹੁਤ ਦੁੱਖੀ ਹੁੰਦੇ ਹਨ ਪਰ ਹੁਣ ਕੇਂਦਰ ਸਰਕਾਰ ਟੋਲ ਪਲਾਜਿਆ ਨੂੰ ਲੈ ਕੇ ਇੱਕ ਨਵਾਂ ਸਿਸਟਮ ਲੈ ਕੇ ਆ…

ਨਵੀਂ ਦਿੱਲੀ: ਟੋਲ ਪਲਾਜਿਆ ਤੋਂ ਆਮ ਲੋਕ ਬਹੁਤ ਦੁੱਖੀ ਹੁੰਦੇ ਹਨ ਪਰ ਹੁਣ ਕੇਂਦਰ ਸਰਕਾਰ ਟੋਲ ਪਲਾਜਿਆ ਨੂੰ ਲੈ ਕੇ ਇੱਕ ਨਵਾਂ ਸਿਸਟਮ ਲੈ ਕੇ ਆ ਰਹੀ ਹੈ। ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਮੌਜੂਦਾ ਹਾਈਵੇਅ ਟੋਲ ਪਲਾਜ਼ਿਆਂ ਦੀ ਥਾਂ ਲੈਣ ਲਈ ਅਗਲੇ ਛੇ ਮਹੀਨਿਆਂ ਵਿੱਚ ਜੀਪੀਐਸ ਅਧਾਰਤ ਟੋਲ ਵਸੂਲੀ ਲਈ ਨਵੀਂ ਤਕਨੀਕ ਪੇਸ਼ ਕਰਨ ਜਾ ਰਹੀ ਹੈ।

ਇਸ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕਦਮ ਚੁੱਕਣ ਪਿੱਛੇ ਸਾਡਾ ਉਦੇਸ਼ ਟ੍ਰੈਫਿਕ ਜਾਮ ਨੂੰ ਘਟਾਉਣਾ ਹੈ ਅਤੇ ਡਰਾਈਵਰਾਂ ਦੁਆਰਾ ਤੈਅ ਕੀਤੀ ਦੂਰੀ ਦੇ ਹਿਸਾਬ ਨਾਲ ਟੋਲ ਕੱਟਿਆ ਜਾਵੇਗਾ।  ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ NHAI ਦਾ ਟੋਲ ਰੈਵੇਨਿਊ ਮੌਜੂਦਾ ਸਮੇਂ ‘ਚ 40,000 ਕਰੋੜ ਰੁਪਏ ਹੈ ਅਤੇ ਆਉਣ ਵਾਲੇ 2-3 ਸਾਲਾਂ ‘ਚ ਇਹ 1.40 ਲੱਖ ਕਰੋੜ ਰੁਪਏ ਤੱਕ ਪਹੁੰਚਣ ਵਾਲਾ ਹੈ।

Leave a Reply

Your email address will not be published. Required fields are marked *