ਅੰਮ੍ਰਿਤਪਾਲ ਨੂੰ ਲੈ ਕੇ ਜਲੰਧਰ ਰੇਂਜ ਦੇ DIG ਦਾ ਵੱਡਾ ਬਿਆਨ, AKF ਦਾ ਕੀਤਾ ਜਾ ਰਿਹਾ ਸੀ ਗਠਨ

ਚੰਡੀਗੜ੍ਹ:  ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਦੂਜੇ ਦਿਨ ਸੂਬੇ ‘ਚ ਮੁਹਿੰਮ ਚਲਾ ਰਹੀ ਹੈ। ਜਲੰਧਰ ਰੇਂਜ ਦੇ ਡੀਆਈਜੀ…

ਚੰਡੀਗੜ੍ਹ:  ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਦੂਜੇ ਦਿਨ ਸੂਬੇ ‘ਚ ਮੁਹਿੰਮ ਚਲਾ ਰਹੀ ਹੈ। ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਅੰਮ੍ਰਿਤਪਾਲ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਹੈ।  

ਅਨੰਦਪੁਰ ਖਾਲਸਾ ਫੋਰਸ ਦਾ ਗਠਨ 

ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਅਨੰਦਪੁਰ ਖਾਲਸਾ ਫੋਰਸ (ਏਕੇਐਫ) ਬਣਾਉਣ ਦੀ ਤਿਆਰੀ ਕੀਤੀ ਸੀ। ਪੁਲਿਸ ਨੂੰ ਉਸਦੇ ਘਰ ਅਤੇ ਸਾਥੀਆਂ ਤੋਂ ਬਰਾਮਦ ਹੋਏ ਹਥਿਆਰਾਂ ‘ਤੇ ਏ.ਕੇ.ਐਫ ਲਿਖਿਆ ਹੋਇਆ ਮਿਲਿਆ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਕਰੀਬੀ ਕੋਲੋਂ 100 ਤੋਂ ਵੱਧ ਨਾਜਾਇਜ਼ ਕਾਰਤੂਸ ਬਰਾਮਦ ਹੋਏ ਹਨ। 

ਅੰਮ੍ਰਿਤਪਾਲ ਸਮੇਤ 8 ‘ਤੇ ਅਸਲਾ ਐਕਟ ਤਹਿਤ ਮਾਮਲਾ ਦਰਜ

ਅੰਮ੍ਰਿਤਸਰ ਪੁਲਿਸ ਨੇ  ਅੰਮ੍ਰਿਤਪਾਲ ਅਤੇ ਉਸਦੇ 7 ਸਾਥੀਆਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਨੀਵਾਰ ਨੂੰ ਅੰਮ੍ਰਿਤਪਾਲ ਦੇ 7 ਸਾਥੀ ਜਲੰਧਰ ਦੇ ਮਹਿਤਪੁਰ ਤੋਂ ਫੜੇ ਗਏ। ਇਨ੍ਹਾਂ ਵਿੱਚ ਗੁਰਲਾਲ ਸਿੰਘ, ਸਵਰੀਤ ਸਿੰਘ, ਅਮਨਦੀਪ ਸਿੰਘ, ਹਰਮਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਵੀਰ ਸਿੰਘ ਅਤੇ ਅਜੈਪਾਲ ਸਿੰਘ ਸ਼ਾਮਲ ਹਨ। ਪੁਲੀਸ ਨੂੰ ਇਨ੍ਹਾਂ ਕੋਲੋਂ 12 ਬੋਰ ਦੀਆਂ 6 ਰਾਈਫਲਾਂ ਅਤੇ 193 ਕਾਰਤੂਸ ਬਰਾਮਦ ਹੋਏ। ਇਹ ਸਾਰੇ ਗੈਰ-ਕਾਨੂੰਨੀ ਹਥਿਆਰ ਹਨ। ਉਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ।

ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆ ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ

Leave a Reply

Your email address will not be published. Required fields are marked *