ਅੰਧ ਵਿਸ਼ਵਾਸੀ ਮਾਪਿਆਂ ਨੇ ਘਰੇਲੂ ਕਲੇਸ਼ ਮੁਕਾਉਣ ਲਈ 5 ਸਾਲਾ ਬੱਚੀ ਦੀ ਦਿੱਤੀ ਬਲੀ

ਲੁਧਿਆਣਾ: ਲੁਧਿਆਣਾ ਦੇ ਸਮਰਾਲਾ ਦੇ ਪਿੰਡ ਰੋਹਲੇ ਵਿੱਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਰੋਹਲੇ ਦੇ ਇਕ ਪਰਿਵਾਰ ਨੇ ਆਪਣੇ ਘਰ ਦਾ…

ਲੁਧਿਆਣਾ: ਲੁਧਿਆਣਾ ਦੇ ਸਮਰਾਲਾ ਦੇ ਪਿੰਡ ਰੋਹਲੇ ਵਿੱਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਰੋਹਲੇ ਦੇ ਇਕ ਪਰਿਵਾਰ ਨੇ ਆਪਣੇ ਘਰ ਦਾ ਕਲੇਸ਼ ਨੂੰ ਖਤਮ ਕਰਨ ਲਈ ਕਿਸੇ ਪਾਖੰਡੀ ਸਾਧ ਦੇ ਕਹਿਣ ਉੱਤੇ ਆਪਣੀ 5 ਸਾਲਾ ਬੱਚੀ ਨੂੰ ਨਹਿਰ ਵਿੱਚ ਧੱਕਾ ਦੇ ਕੇ ਉਸ ਦੀ ਬਲੀ ਦੇ ਦਿੱਤੀ ਹੈ। 

ਪੁਲਿਸ ਨੇ ਕੀਤੇ ਵੱਡੇ ਖੁਲਾਸੇ 

 ਡੀਐੱਸਪੀ  ਵਰਿਆਮ ਸਿੰਘ ਅਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਹੈ ਕਿ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਉਸਦੀ ਪਤਨੀ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ ਸਾਜ਼ਿਸ਼ ਅਧੀਨ ਬੱਚੀ ਦਾ ਕਤਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਦੀ ਲਾਸ਼ ਦੀ ਭਾਲ ਜਾਰੀ ਹੈ। 

ਮੁਲਜ਼ਮ ਦੇ ਭਰਾ ਨੇ ਦੱਸੀ ਸਾਰੀ ਕਹਾਣੀ 

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਗੁਰਚਰਨ ਸਿੰਘ ਜੋ ਕਿ ਮੁਲਜ਼ਮ ਦਾ ਵੱਡਾ ਭਰਾ ਹੈ, ਉਨ੍ਹਾਂ ਦੇ ਬਿਆਨਾਂ ‘ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਗੁਰਚਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਦਾ ਵਿਆਹ ਗੁਰਜੀਤ ਕੌਰ ਪੁੱਤਰ ਜੈ ਰਾਮ ਵਾਸੀ ਪਿੰਡ ਗੋਸਲਾਂ ਥਾਣਾ ਮਲੌਦ ਨਾਲ ਕਰੀਬ 9 ਸਾਲਾਂ ਪਹਿਲਾਂ ਹੋਈ ਸੀ ਜਿਨ੍ਹਾਂ ਕੋਲ ਹੁਣ 8 ਸਾਲਾਂ ਦਾ ਲੜਕਾ ਤੇ ਪੰਜ ਸਾਲਾਂ ਦੀ ਲੜਕੀ ਹੈ। ਇਨ੍ਹਾਂ ਦੇ ਪਰਿਵਾਰ ਵਿਚ ਅਕਸਰ ਕਲੇਸ਼ ਰਹਿੰਦਾ ਸੀ ਜਿਸ ਕਰਕੇ ਇਹ ਦੋਵੇਂ ਮੀਆਂ ਬੀਵੀ ਸਾਧਾਂ ਦੇ ਡੇਰੇ ਤੇ ਵੀ ਕਲੇਸ਼ ਤੋਂ ਛੁਟਕਾਰੇ ਲਈ ਅਕਸਰ ਜਾਂਦੇ ਰਹਿੰਦੇ ਸੀ।ਮੁਲਜ਼ਮ ਦੇ ਭਰਾ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਇਹ ਦੋਵੇਂ ਦੋਨਾਂ ਬੱਚਿਆਂ ਨੂੰ ਲੈ ਕੇ ਖੰਟ ਵਾਲੀ ਨਹਿਰ ਤੇ ਨਾਰੀਅਲ ਤਾਰਨ ਗਏ ਪਰ ਜਦੋਂ ਵਾਪਸੀ ਤੇ ਘਰ ਆਏ ਤਾਂ ਇਨ੍ਹਾਂ ਨਾਲ 5 ਸਾਲਾਂ ਦੀ ਬੇਟੀ ਨਹੀਂ ਸੀ । ਜਦੋਂ ਬੇਟੀ ਬਾਰੇ ਇਨ੍ਹਾਂ ਕੋਲੋਂ ਪੁੱਛਿਆ ਤਾਂ ਇਹ ਟਾਲਮਟੋਲ ਕਰਨ ਲੱਗੇ ਤੇ ਘਰੋਂ ਮੋਟਰਸਾਈਕਲ ਲੈ ਕੇ ਦੁਬਾਰਾ ਚਲੇ ਗਏ।

Leave a Reply

Your email address will not be published. Required fields are marked *