punjabi khabra: ਬਰਨਾਲਾ ‘ਚ ਟੁੱਟਿਆ ਰਾਜਵਾਹਾ, ਘਰ ‘ਚ ਇਕੱਠਾ ਹੋਇਆ ਕਈ ਫੁੱਟ ਪਾਣੀ

punjabi khabra: ਬਰਨਾਲਾ ਚ ਟੁੱਟਿਆ ਰਾਜਵਾਹਾ, ਘਰ ‘ਚ ਇਕੱਠਾ ਹੋਇਆ ਕਈ ਫੁੱਟ ਪਾਣੀ ਬਰਨਾਲਾ ਜਿਲ੍ਹੇ ਦੇ ਕਸਬਾ ਹੰਡਿਆਇਆ ‘ਚ ਰਾਜਵਾਹਾ ਟੁੱਟਣ ਕਾਰਨ ਲੋਕਾਂ ਦੇ ਘਰਾਂ…

punjabi khabra: ਬਰਨਾਲਾ ਚ ਟੁੱਟਿਆ ਰਾਜਵਾਹਾ, ਘਰ ‘ਚ ਇਕੱਠਾ ਹੋਇਆ ਕਈ ਫੁੱਟ ਪਾਣੀ

ਬਰਨਾਲਾ ਜਿਲ੍ਹੇ ਦੇ ਕਸਬਾ ਹੰਡਿਆਇਆ ‘ਚ ਰਾਜਵਾਹਾ ਟੁੱਟਣ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਜਾ ਵਡਿਆ ਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਤਕ ਜਾਨਵਰ ਦੇ ਫਸ ਜਾਣ ਕਾਰਨ ਰਾਜਵਾਹਾ ਦਾ OVERFLOW ਹੋਇਆ ਹੈ। ਜਿਸ ਕਾਰਨ ਮੋਕੇ ਤੇ ਪਹੁੰਚੇ ਨਹਰੀ ਵਿਭਾਗ ਦੇ ਕ੍ਰਮਚਾਰਿਆਂ ਦਾ ਕਹਿਣਾ ਹੈ ਕਿ ਰਾਜਵਾਹੇ ਕੋਲ ਰਹਿੰਦੇ ਬਸਤੀ ਦੇ ਲੋਕਾਂ ਵੱਲੋਂ ਰਾਜਵਾਹੇ ਉੱਤੇ ਗੰਦਾ ਪਾਣੀ ਪਾ ਰਹੇ ਹਨ ਜਿਸ ਕਾਰਨ ਇਹ OVERFLOW ਹੋਇਆ ਹੈ ‘ਤੇ  ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਵੀ ਜਦੋਂ OVERFLOW ਹੋਇਆ ਸੀ ਤਾਂ ਉਸ ਦਾ ਕਾਰਨ ਵੀ ਬਸਤੀ ਦੇ ਲੋਕੇਂ ਵੱਲੋਂ ਸੁੱਟਿਆ ਗੰਦਾ ਪਾਣੀ ਸੀ।

ਮੋਕੇ ‘ਤੇ ਪਹੁੰਚੇ ਪੱਤਰਕਾਰਾਂ ਵੱਲੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਗੋਪਾਲ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਸਵੇਰੇ ਕਰੀਬ 5 ਵਜੇ ਰਾਜਵਾਹੇ ‘ਚ ਮ੍ਰਤਕ ਜਾਨਵਰ ਦੇ ਫ਼ਸ ਜਾਣ ਕਾਰਨ ਰਾਜਵਾਹਾ ਦਾ OVERFLOW ਹੋਇਆ ਸੀ ਜਿਸ ਨਾਲ ਰਾਜਵਾਹਾ ਟੁੱਟ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ‘ਚ ਕਈ-ਕਈ ਫੁੱਟ ਪਾਣੀ ਇਕੱਠਾ ਹੋ ਗਿਆ। ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਨਹਰੀ ਵਿਭਾਗ ਵੱਲੋਂ ਵੀ ਮ੍ਰਤਕ ਜਾਨਵਰ ਨੂੰ ਕੱਢੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰਤੁੰ ਉਹ ਅਸਫ਼ਲ ਰਹੇ।

ਇਸ ਮਾਮਲੇ ਦੀ ਜਾਣਕਾਰੀ ਦਿੰਦੀਆ ਬਰਨਾਲਾ ਦੇ S.D.M ਜਰਨੈਲ ਸਿੰਘ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਰਾਜਵਾਹਾ ਦੇ ਟੁੱਟ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਨਹਰੀ ਵਿਭਾਗ ਦੇ S.D.O ਨੂੰ ਆਦੇਸ਼ ਦਿੱਤਾ ਕਿ ਮੌਕੇ ਤੇ ਜਾ ਕੇ ਰਾਜਵਾਹਾ ‘ਚ ਫਸੇ ਮ੍ਰਤਕ ਜਾਨਵਰ ਤੇ ਬਾਕੀ ਫਸੀਆਂ ਚੀਜ਼ਾਂ ਨੂੰ ਨਿਕਾਲ ਕੇ ਦੁਬਾਰਾ ਰਾਜਵਾਹਾ ਦੇ ਪਾਣੀ ਨੂੰ ਠੀਕ ਕੀਤਾ ਜਾਵੇ।

Leave a Reply

Your email address will not be published. Required fields are marked *